• RSS
  • Delicious
  • Digg
  • Facebook
  • Twitter
  • Linkedin
  • Youtube


ਅਸੀਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਕਿਓ ਪੜਦੇ ਹਾ ਜੀ ,,???????
ਇਸ ਨੂੰ ਜਰੂਰ ਪੜਿਓ ਜੀ ,,

ਇੱਕ ਅਮਰੀਕਨ ਬਜੁਰਗ ਸਿੱਖ ਇਸ੍ਟਰ੍ਨ ਕੇੰਟੁਕੀ ਵਿੱਚ ਆਪਣੇ ਛੋਟੇ ਪੋਤੇ ਨਾਲ ਰਹਿੰਦਾ ਸੀ ਅਤੇਉਸਦਾ ਪੋਤਾ ਆਪਣੇ ਦਾਦਾ ਜੀ ਵਾਂਗ ਹੀ ਬਣਨਾ ਚਾਹੁੰਦਾ ਸੀ ਅਤੇ ਓਹਨਾ ਦੇ ਹਰ ਕੰਮ ਨੂੰ ਓਹਨਾ ਵਾਂਗਹੀ ਕਰਨ ਦੀ ਕੋਸ਼ਿਸ਼ ਕਰਦਾ ਸੀ |ਇੱਕ ਦਿਨ ਪੋਤਾ ਆਪਣੇ ਦਾਦਾ ਜੀ ਨੂੰ ਪੁਛਣ ਲੱਗਾ ,,'' ਦਾਦਾ ਜੀ ਮੈਂ ਤੁਹਾਡੇ ਵਾਂਗ ਸ਼੍ਰੀਗੁਰੂ ਗਰੰਥ ਸਾਹਿਬ ਜੀ ਨੂੰ ਪੜਣ ਦੀ ਕੋਸ਼ਿਸ਼ ਕਰਦਾ ਹਾ, ਪਰ ਮੈਨੂੰ ਕੁਝ ਵੀ ਸਮਝ ਨਹੀ ਪੈਂਦਾ ਤੇਜੋ ਸਮਝ ਪੈਂਦਾ ਹੈ ਓਹ ਵੀ ਮੈਨੂੰ ਭੁੱਲ ਜਾਂਦਾ ਆ, ਜਦ ਮੈਂ ਪੜਨਾ ਬੰਦ ਕਰ ਦਿੰਦਾ ਹਾ ਜੀ ,,ਇਸਤਰਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਪੜਣ ਨਾਲ ਕੀ ਹੁੰਦਾ ਹੈ ਜੀ ,,ਜਦ ਕੁਝ ਵੀ ਯਾਦ ਨਹੀ ਰਹਿੰਦਾ ਜੀ,,ਤਦ ਦਾਦਾ ਜੀ ਨੇ ਇੱਕ ਕੋਲਿਆ ਨਾਲ ਭਰੀ ਟੋਕਰੀ ਖਾਲੀ ਕਰਕੇ ਆਪਣੇ ਪੋਤੇ ਨੂੰ ਦਿਤੀ ਤੇ ਕਿਹਾਕੇ '' ਜਾਓ ਇਹ ਟੋਕਰੀ ਉਸ ਨਦੀ ਤੇ ਲੈ ਜਾਓ ਤੇ ਇਸ ਵਿੱਚ ਪਾਣੀ ਭਰ ਕੇ ਲੈ ਕੇ ਆਓ ,,,,,ਉਸ ਮੁੰਡੇਨੇ ਉਸੇ ਤਰਾ ਹੀ ਕੀਤਾ ਜਿਵੇ ਉਸਨੂੰ ਕਿਹਾ ਗਿਆ ਸੀ ,,,,ਪਰ ਘਰ ਤੱਕ ਪਹੁੰਚਦੇ ਪਹੁੰਚਦੇ ਸਾਰਾਪਾਣੀ ਡੁੱਲ ਗਿਆ ਸੀ ਕਿਓ ਕੇ ਟੋਕਰੀ ਵਿੱਚ ਛੇਕ ਸੀ ,ਸੋ ਸਾਰਾ ਪਾਣੀ ਓਹਨਾ ਰਾਹੀ ਨਿਕਲ ਗਿਆ ਤੇ ਉਸਕੋਲ ਖਾਲੀ ਟੋਕਰੀ ਹੀ ਰਹਿ ਗਈ ,,ਉਸਦੇ ਦਾਦਾ ਜੀ ਮੁਸਕਰਾਏ ਤੇ ਕਹਿਣ ਲਗੇ '' ਤੇਨੂੰ ਜਲ
ਦੀ ਨਾਲ ਵਾਪਿਸ ਆਉਣਾ ਚਾਹਿਦਾ ਹੈ ਤਾਕੇ ਟੋਕਰੀ ਵਿੱਚ ਪਾਣੀ ਬਚ ਸਕੇ ,,,,ਤੇ ਇਸ ਸਮੇ ਮੁੰਡੇ ਨੇ ਜਲਦੀ ਜਲਦੀ ਦੋੜ ਕੇ ਵਾਪਿਸ ਆਉਣ ਦੀ ਕੋਸ਼ਿਸ਼ ਕੀਤੀ ,,ਪਰ ਫਿਰ ਆਉਂਦੇਆਉਂਦੇ ਟੋਕਰੀ ਖਾਲੀ ਹੋ ਗਈ ,,,ਸਾਰਾ ਪਾਣੀ ਫਿਰ ਡੁੱਲ ਗਿਆ ,,,ਓਹਨੂੰ ਸਾਹ ਚੜ ਗਿਆ ਸੀ ,ਤੇ ਓਹਆਣ ਕੇ ਆਪਣੇ ਦਾਦਾ ਜੀ ਨੂੰ ਕਹਿਣ ਲਗਾ ਕੇ ਦਾਦਾ ਜੀ ਇਸ ਤਰਾ ਟੋਕਰੀ ਵਿੱਚ ਪਾਣੀ ਭਰ ਕੇ ਲਿਆਉਣਾਨਾ-ਮੁਮਕਿਨ (ਮੁਸ਼ਕਿਲ) ਹੈ ਜੀ ,,ਪਰ ਮੈਂ ਬਾਲ੍ਟੀ ਵਿੱਚ ਪਾਣੀ ਲੈ ਕੇ ਆ ਸਕਦਾ ਹੈ ਜੀ ,,ਉਸਦੇ ਦਾਦਾ ਜੀ ਕਹਿੰਦੇ ,'' ਮੈਨੂੰ ਬਾਲ੍ਟੀ ਵਿੱਚ ਪਾਣੀ ਨਹੀ ਚਾਹਿਦਾ ,ਮੈਨੂੰ ਤਾ ਟੋਕਰੀਵਿੱਚ ਹੀ ਚਾਹਿਦਾ ਹੈ ,ਤੂੰ ਸਹੀ ਤਰਾ ਕੋਸ਼ਿਸ਼ ਨਹੀ ਕਰਦਾ ਤੇ ਓਹ ਬਾਹਰ ਦਰਵਾਜੇ ਕੋਲ ਖੜ ਕੇ,,,ਜਾਦੇ ਹੋਏ ਮੁੰਡੇ ਵੱਲ ਦੇਖਣ ਲੱਗ ਗਏ ,ਹੁਣ ਮੁੰਡੇ ਨੂੰ ਪਤਾ ਸੀ ਕੇ ਇਹ ਨਾ-ਮੁਮਕਿਨ ਹੈ ਪਰ ਓਹ ਆਪਣੇ ਦਾਦਾ ਜੀ ਨੂੰ ਇਹ ਦਿਖਾਉਣਾਚਾਹੁੰਦਾ ਸੀ ਕੇ ਓਹ ਜਿਨੀ ਮਰਜ਼ੀ ਕਾਹਲੀ ਕਰ ਲਵੇ ਪਰ ਪਾਣੀ ਲੀਕ ਹੋ ਹੀ ਜਾਣਾ ਹੈ ,,ਉਸ ਮੁੰਡੇ ਨੇ ਟੋਕਰੀ ਪਾਣੀ ਦੀ ਭਰੀ ਤੇ ਤੇਜੀ ਨਾਲ ਘਰ ਵੱਲ ਆਇਆ ,ਪਰ ਜਦ ਓਹ ਆਪਣੇ ਦਾਦਾਜੀ ਕੋਲ ਪਹੁੰਚਿਆ ,,ਟੋਕਰੀ ਫਿਰ ਖਾਲੀ ਹੋ ਗਈ ਸੀ ,,ਉਸਨੇ ਕਿਹਾ ਦਾਦਾ ਜੀ '' ਤੁਸੀਂ ਦੇਖਿਆ ਇਹ ਨਹੀ ਹੋ ਸਕਦਾ,,ਉਸਦੇ ਦਾਦਾ ਜੀ ਕਹਿੰਦੇ ਕੇ ਤੁਸੀਂ ਸੋਚਦੇ ਹੋ ਕੇ ਇਹ ਮਿਹਨਤ ਬੇਕਾਰ ਹੈ ,,ਪਰ ਇਸ ਟੋਕਰੀਨੂੰ ਧਿਆਨ ਨਾਲ ਦੇਖੋ ,,ਮੁੰਡੇ ਨੇ ਟੋਕਰੀ ਵੱਲ ਦੇਖਿਆ ਤੇ ਮਹਿਸੂਸ ਕੀਤਾ ਕੇ ਇਹ ਟੋਕਰੀ ਪਹਿਲਾਵਾਲੀ ਟੋਕਰੀ ਨਾਲੋ ਵੱਖਰੀ ਦਿਸਦੀ ਸੀ ..ਇਹ ਇੱਕ ਕਾਲੀ ਕੋਲਿਆ ਵਾਲੀ ਟੋਕਰੀ ਤੋ ਬਦਲ ਕੇ ਇੱਕ ਸਾਫ਼ਟੋਕਰੀ ਲੱਗ ਰਹੀ ਸੀ ,ਤਾਂ ਦਾਦਾ ਜੀ ਆਪਣੇ ਪੋਤੇ ਨੂੰ ਦਸਣ ਲੱਗ ਗਏ ਕੇ ਇਹੀ ਹੁੰਦਾ ਹੈ ਜਦ ਆਪਾਸ਼੍ਰੀ ਗੁਰੂ ਗਰੰਥ ਸਾਹਿਬ ਜੀ ਪੜਦੇ ਹਾ ...ਭਾਵੇ ਆਪਾ ਨੂੰ ਕੁਝ ਸਮਝ ਪਵੇ ਜਾ ਨਾ ,ਭਾਵੇ ਕੁਝ ਯਾਦਰਹੇ ਜਾ ਨਾ ,,ਪਰ ਇਹ ਸਾਨੂੰ ਅੰਦਰੋ ਬਾਹਰੋ ਪਵਿਤਰ ਕਰ ਦਿੰਦੀ ਹੈ ,,,ਸਾਡੀ ਸੋਚ ਨੂੰ ਸਾਫ਼ ਕਰਦਿੰਦੀ ਹੈ, ਤੇ ਅਸੀਂ ਚੰਗੀ ਸੋਚ ਦੇ ਧਾਰਨੀ ਬਣ ਕੇ ਚੰਗੇ ਕੰਮ ਕਰਦੇ ਹਾ ,,,,ਇਹੀ ਮੇਹਰ ਹੈ ਉਸਵਾਹਿਗੁਰੂ ਜੀ ਦੀ ,,,,,,ਸੋ ਗੁਰੂਆਂ ਜੀ ਦੀ ਬਾਣੀ ਨੂੰ ਆਪਣੀ ਜਿੰਦਗੀ ਵਿੱਚ ਅਪਣਾਓ ,ਤੇ ਓਹਨਾ ਦਾਆਸ਼ੀਰਵਾਦ ਪ੍ਰਾਪਤ ਕਰੋ ਜੀ ,,ਵਾਹਿਗੁਰੂ ਜੀਓ ,,ਵਾਹਿਗੁਰੂ ਜੀ ਕਾ ਖਾਲਸਾ ,,ਵਾਹਿਗੁਰੂ ਜੀ ਕੀਫਤਿਹ ਜੀ

streetshirts : Same day t shirt printing Design your own t shirts online Order printed,personalised t shirts by 2pm for same day dispatch No minimum order 

ਸਾਡੇ ਦੇਸ਼ ਦੀ ਇਹ ਪਵਿੱਤਰ ਧਰਤੀ ਦਸਾਂ ਪਾਤਸ਼ਾਹੀਆਂ, ਗੁਰੂਆਂ, ਪੀਰਾਂ-ਫ਼ਕੀਰਾਂ ਅਤੇ ਭਗਤਾਂ ਦੀ, ਸੰਤਾਂ, ਮਹੰਤਾਂ, ਸਾਧੂਆਂ ਦੀ ਪਵਿੱਤਰ ਧਰਤੀ ਹੈ। ਇਹ ਧਰਤੀ ਸੂਰਮਿਆਂ, ਬਹਾਦਰਾਂ, ਯੋਧਿਆਂ, ਸ਼ਹੀਦਾਂ ਦੀ ਧਰਤੀ ਹੈ। ਇਸ ਧਰਤੀ ਦਾ ਜ਼ਰਾ-ਜ਼ਰਾ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੈ ਅਤੇ ਸ਼ਹੀਦਾਂ ਦੇ ਖੂਨ ਦੇ ਨਾਲ ਸਾਡਾ ਇਤਿਹਾਸ ਲਿਖਿਆ ਹੈ। ਦੁਨੀਆ ਨੇ ਲੱਕੜਾਂ ਨੂੰ ਆਰੇ ਨਾਲ ਚੀਰਦਿਆਂ ਦੇਖਿਆ ਤੇ ਸੁਣਿਆ ਹੋਵੇਗਾ ਪਰ ਭਾਈ ਮਤੀ ਦਾਸ ਨੂੰ ਆਰੇ ਨਾਲ ਦੋਫਾੜ ਕੀਤਾ ਗਿਆ, ਮੁੱਖੋਂ 'ਸੀ' ਨਾ ਉਚਰੀ, ਭਾਈ ਦਿਆਲਾ ਜੀ ਨੂੰ ਦੇਗ ਵਿਚ ਉਬਾਲਿਆ ਗਿਆ। ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅਗਨ ਭੇਂਟ ਕੀਤਾ ਗਿਆ। ਭਾਈ ਦਲੀਪ ਸਿੰਘ ਜੀ ਮਿੱਟੀ ਦਾ ਤੇਲ ਪਾ ਸਾੜੇ ਗਏ, ਜੈਤੋ ਤੇ ਗੰਗਸਰ ਗੁਰੂ ਦੇ ਬਾਗ ਮੋਰਚੇ ਵਿਚ ਸਿੰਘਾਂ ਦੇ ਕਾਰਨਾਮੇ ਜਾਰੀ ਰਹੇ, ਅਣਖੀਲੇ ਤੇ ਧਰਮੀ ਸਿੰਘਾਂ ਨੇ ਆਪਣੀ ਹੀ ਤੇਗ ਨਾਲ ਆਪਣੇ ਹੀ ਪਰਿਵਾਰਾਂ ਨੂੰ ਸ਼ਹੀਦ ਕਰ ਦਿੱਤਾ ਤਾਂ ਜੋ ਕੋਈ ਵੀ ਭੁੱਲ ਕੇ ਦੂਜਿਆਂ ਦੇ ਹੱਥ ਆ ਜਾਣ ਅਤੇ ਜਬਰਨ ਅਤੇ ਜ਼ੁਲਮੀ, ਬੇਧਰਮੀ ਜਾਂ ਬੇਇੱਜ਼ਤ ਨਾ ਕੀਤਾ ਜਾ ਸਕੇ। ਅਸੀਂ ਇਸੇ ਹੀ ਕੁਰਬਾਨੀ ਦੇ ਸੂਰਮਿਆਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਵਿਚੋਂ ਮੈਂ ਭਾਈ ਤਾਰੂ ਸਿੰਘ ਦੀ ਗੱਲ ਕਰਨ ਲੱਗਾ ਹਾਂ।
ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਰੇ ਸਿੰਘ 1716 ਈਸਵੀ ਵਿਚ ਦਿੱਲੀ ਵਿਖੇ ਸ਼ਹੀਦ ਹੋਏ। ਉਨ੍ਹਾਂ ਤੋਂ ਬਾਅਦ ਸਾਰੇ
ਸਿੰਘਾਂ ਨੇ ਨਾਅਰਾ ਲਾਇਆ ਕਿ 'ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।' ਜੰਡਿਆਲੇ ਦਾ ਰਹਿਣ ਵਾਲਾ ਹਰਭਗਤ ਨਿਰੰਜਣੀਆਂ ਜਿਸ ਨੇ ਭਾਈ ਤਾਰੂ ਸਿੰਘ ਦੇ ਵਿਰੁੱਧ ਚੁਗਲੀ ਕੀਤੀ। ਸਿੱਖਾਂ ਦਾ ਵੈਰੀ ਖਾਨ ਬਹਾਦਰ ਨਾਜ਼ਮ ਜ਼ਕਰੀਆ ਖਾਨ ਲਾਹੌਰ ਗੁੱਸੇ ਵਿਚ ਭੜਕ ਉੱਠੇ। ਉਸ ਨੇ ਨਾਇਬ ਖਾਨ ਨੂੰ ਫੌਜ ਦੇ ਕੇ ਪੂਹਲੇ ਪਿੰਡ ਨੂੰ ਰਵਾਨਾ ਕੀਤਾ। ਪੂਹਲੇ ਪਿੰਡ ਵਿਚ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਵਾਇਆ, ਪੈਰਾਂ ਵਿਚ ਜ਼ੰਜੀਰਾਂ, ਹੱਥਾਂ ਵਿਚ ਹੱਥਕੜੀਆਂ, ਸਿੰਘ ਸਾਹਿਬ ਨੂੰ ਸੱਥ ਵਿਚ ਬਿਠਾਇਆ ਹੋਇਆ ਸੀ। ਬਿਰਧ ਮਾਤਾ ਨੂੰ ਖ਼ਬਰਾਂ ਪੁੱਜੀਆਂ ਕਿ ਚੱਲ ਕੇ ਪੁੱਤਰ ਦੇ ਦਰਸ਼ਨ ਕਰ ਲਓ ਅਤੇ ਛੋਟੀ ਭੈਣ ਨੂੰ ਸੁਨੇਹਾ ਗਿਆ ਕਿ ਤੇਰੇ ਦਿਲ ਵਿਚ ਸਧਰਾਂ ਅਤੇ ਜੀਅ ਵਿਚ ਚਾਅ ਸਨ ਕਿ ਘੋੜੀ ਚੜ੍ਹਦੇ ਵੀਰ ਦੀ ਬਾਂਗ ਗੁੰਦਾਂਗੀ, ਚੱਲ ਭਰਾ ਦੇ ਅੰਤਿਮ ਸ਼ਗਨ ਮਨਾ ਲੈ। ਭੈਣ ਅਤੇ ਮਾਂ ਵੀ ਕੋਲ ਆ ਗਈਆਂ। ਮਾਂ ਦੇ ਦਿਲ ਵਿਚ ਕੋਈ ਅਥਾਹ ਬਲਬਲਾ ਸੀ, ਉਹ ਛਾਤੀ ਪਾੜ ਕੇ ਪੁੱਤਰ ਦੇ ਸਾਹਮਣੇ ਧਰ ਦੇਣਾ ਚਾਹੁੰਦੀ ਸੀ। ਉਹ ਕਹਿਣ ਲੱਗੀ ਕਿ 'ਮੇਰੇ ਲਾਲ ਤਾਰੂ ਸਿੰਘ ਕੀ ਉਹ ਸਮਾਂ ਆ ਗਿਆ ਹੈ, ਜਿਸ ਵਾਸਤੇ ਮੈਂ ਤੈਨੂੰ ਪੱਚੀ ਸਾਲ ਤਿਆਰ ਕਰਦੀ ਰਹੀ ਹਾਂ। ਕੱਲ ਨੂੰ ਮੇਰੀ ਗੋਦ ਵਿਚ ਬੈਠ ਕੇ ਮਾਂ ਆਖਣ ਵਾਲਾ ਬੇਸ਼ੱਕ ਕੋਈ ਨਾ ਹੋਵੇ ਪਰ ਇਹ ਨਾ ਸੁਣਨਾ ਪਏ ਕਿ ਤਾਰੂ ਸਿੰਘ ਅਣਖ਼ ਨੂੰ ਵੱਟਾ ਲਾ ਗਿਆ ਹੈ। ਜੇ ਇਕ ਮਾਂ ਦੀ ਗੋਦ ਸੁੰਨੀ ਹੋ ਕੇ ਹਜ਼ਾਰਾਂ ਗੁਲਾਮਾਂ ਦਾ ਭਲਾ ਹੋ ਸਕੇ ਤਾਂ ਇਹ ਸੌਦਾ ਮਹਿੰਗਾ ਨਹੀਂ।' ਭਾਈ ਤਾਰੂ ਸਿੰਘ ਨੇ ਜ਼ਕਰੀਆਂ ਖਾਨ ਦੀ ਕਚਹਿਰੀ ਵਿਚ ਫ਼ਤਹਿ ਬੁਲਾਈ। ਦੀਵਾਨ ਨੇ ਕਿਹਾ ਕਿ ਇਹ ਅਨੰਦਪੁਰ ਨਹੀਂ, ਇਹ ਸ੍ਰੀ ਹਰਮਿੰਦਰ ਸਾਹਿਬ ਨਹੀਂ, ਜਿਥੇ ਤੇਰੀ ਫ਼ਤਹਿ ਪ੍ਰਵਾਨ ਹੋਵੇਗੀ, ਸਲਾਮ ਕਰ ਜੇ ਜ਼ਿੰਦਗੀ ਚਾਹੁੰਦਾ ਹੈਂ, ਨਹੀਂ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਤਾਰੂ ਸਿੰਘ ਨੇ ਉੱਤਰ ਦਿੱਤਾ ਕਿ ਮਿਟਾ ਦੇ ਅਪਨੀ ਹਸਤੀ ਕੋ, ਅਗਰ ਮਰਤਬਾ ਚਾਹੇ, ਕਿ ਦਾਨਾ ਖ਼ਾਕ ਮੇ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਭਾਈ ਤਾਰੂ ਸਿੰਘ ਨੂੰ ਜਦੋਂ ਕਾਜੀ ਨੇ ਕਿਹਾ ਕਿ ਜੇ ਤੂੰ ਕੇਸ ਨਹੀਂ ਕਟਾਏਗਾ ਤਾਂ ਮਾਰ ਦਿੱਤਾ ਜਾਵੇਗਾ ਤਾਂ ਭਾਈ ਸਾਹਿਬ ਨੇ ਇਕ ਸਵਾਲ ਪੁੱਛਿਆ, 'ਕਾਜੀ ਸਾਹਿਬ ਜੇ ਕੇਸ ਕਟਵਾ ਲਵਾਂ ਤਾਂ ਕੀ ਆਪ ਮੌਤ ਤੋਂ ਬਚਾ ਲਵੋਗੇ?' ਕਾਜੀ ਕੋਲ ਕੋਈ ਜਵਾਬ ਨਹੀਂ ਸੀ। ਭਾਈ ਸਾਹਿਬ ਨੇ ਖੋਪਰੀ ਤਾਂ ਲੁਹਾ ਲਈ ਪਰ ਕੇਸ ਨਾ ਕਟਵਾਏ, ਸਿੱਖ ਦੀ ਸਿੱਖੀ ਕੇਸਾਂ ਸਵਾਂਸਾ ਸੰਗ ਨਿਭਣ ਦੀ ਅਰਦਾਸ ਪੂਰੀ ਹੋ ਗਈ।


Hukamnama Sri Harmandir Sahib Ji 11th Oct.,2012 Ang 594

[ THURSDAY ], 26th Assu (Samvat 544 Nanakshahi) ]

ਸਲੋਕੁ ਮਃ
 ੧ ॥ 
ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥
ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥

Salok M:1 ॥
Ghar He Mundh Vides Pir Nit Churey Samaaley ॥
Mildeya Dhil Na Hovayi Jey Niyat Raas Karey ॥1॥

सलोकु मः १ ॥
घर ही मुंधि विदेसि पिरु नित झूरे सम्हाले ॥
मिलदिआ ढिल न होवई जे नीअति रासि करे ॥१॥

ENGLISH TRANSLATION :-

Shalok, First Mehl:
The soul-bride is at home, while the Husband Lord is away; she cherishes His memory, and mourns His absence. She shall meet Him without delay, if she rids herself of duality. ||1||

ਪੰਜਾਬੀ ਵਿਚ ਵਿਆਖਿਆ :-

ਪਤੀ ਤਾਂ ਘਰ (ਭਾਵ, ਹਿਰਦੇ) ਵਿਚ ਹੀ ਹੈ, (ਪਰ ਉਸ ਨੂੰ) ਪਰਦੇਸ ਵਿਚ (ਸਮਝਦੀ ਹੋਈ) ਕਮਲੀ ਇਸਤ੍ਰੀ ਸਦਾ ਝੂਰਦੀ ਹੈ ਤੇ (ਉਸ ਨੂੰ) ਯਾਦ ਕਰਦੀ ਹੈ; ਜੇ ਨੀਯਤ ਸਾਫ਼ ਕਰੇ ਤਾਂ ਮਿਲਦਿਆਂ ਢਿੱਲ ਨਹੀਂ ਲੱਗਦੀ।੧।

ARTH :-

Pati taa Ghar bhaav, Hirde wich hi hai, Par us nu pardes wich samjhdi hoyi kamli istri sda jhurdi hai te us nu yaad kardi hai; Je niyat saaf kre taa mildeya dhil nahi lagdi।1।


Link With In

Related Posts Plugin for WordPress, Blogger...