• RSS
  • Delicious
  • Digg
  • Facebook
  • Twitter
  • Linkedin
  • Youtube


ਮੈਨੂੰ ਇਕ ਗੱਲ ਦੀ ਸਮਝ ਨਹੀਂ ਆਉਂਦੀ
ਸੋਨੂੰ (ਅਸ਼ੋਕ ਨੂੰ),''ਮੈਨੂੰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਕਿਸੇ ਵੀ ਟਰੱਕ ਨੂੰ ਦੇਖ ਕੇ ਤੂੰ ਕੰਬਣ ਕਿਉਂ ਲੱਗ ਜਾਂਦਾ ਏਂ ਅਤੇ ਭੱਜਣ ਲੱਗਦਾ ਏਂ?'' ਅਸ਼ੋਕ,''ਗੱਲ ਇਹ ਹੈ ਕਿ ਇਕ ਟਰੱਕ ਡਰਾਈਵਰ ਮੇਰੀ ਘਰ ਵਾਲੀ ਨੂੰ ਭਜਾ ਕੇ ਲੈ ਗਿਆ ਸੀ। ਮੈਨੂੰ ਲੱਗਦਾ ਹੈ ਕਿ ਕਿਤੇ ਵਾਪਸ ਛੱਡਣ ਨਾ ਆ ਗਿਆ ਹੋਵੇ।''

ਔਰਤ ਤੇ ਮਰਦ ਦੇ ਅੱਥਰੂਆਂ 'ਚ ਕੀ ਫਰਕ ਹੈ
ਵਿਜੇ (ਰਾਕੇਸ਼ ਨੂੰ),''ਔਰਤ ਤੇ ਮਰਦ ਦੇ ਅੱਥਰੂਆਂ 'ਚ ਕੀ ਫਰਕ ਹੁੰਦਾ ਹੈ?'' ਰਾਕੇਸ਼,''ਔਰਤ ਦੇ ਅੱਥਰੂ ਫਰਮਾਇਸ਼ ਪੂਰੀ ਕਰਵਾਉਣ ਲਈ ਹੁੰਦੇ ਹਨ, ਜਦੋਂਕਿ ਮਰਦ ਦੇ ਅੱਥਰੂ ਫਰਮਾਇਸ਼ ਪੂਰੀ ਕਰਨ ਲਈ ਹੁੰਦੇ ਹਨ।''

'ਤੂੰ ਕੌਣ ਏਂ?
ਪਤੀ ਨਸ਼ੇ 'ਚ ਟੱਲੀ ਹੋ ਕੇ ਰਾਤ ਨੂੰ ਘਰ ਪਹੁੰਚਿਆ ਅਤੇ ਆਪਣੀ ਪਤਨੀ ਵੱਲ ਦੇਖ ਕੇ ਬੋਲਿਆ,''ਤੂੰ ਕੌਣ ਏਂ?'' ਪਤਨੀ ਬੋਲੀ,''ਅੱਛਾ ਹੁਣ ਤੂੰ ਆਪਣੀ ਪਤਨੀ ਨੂੰ ਵੀ ਭੁੱਲ ਗਿਆਂ?'' ਪਤੀ,''ਨਸ਼ੇ 'ਚ ਇਹੋ ਖੂਬੀ ਹੈ ਕਿ ਇਹ ਹਰ ਗਮ ਭੁਲਾ ਦਿੰਦਾ ਹੈ।''

ਦੁਨੀਆ 'ਚ ਸਭ ਤੋਂ ਵੱਡਾ ਨੈੱਟਵਰਕ
ਇਕ ਨੌਜਵਾਨ ਵੱਡੀ ਮੋਬਾਈਲ ਕੰਪਨੀ ਵਿਚ ਨੌਕਰੀ ਲਈ ਗਿਆ ਪਰ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਹੋਇਆ ਇੰਝ ਕਿ ਕੰਪਨੀ ਦੇ ਐੱਮ. ਡੀ. ਨੇ ਉਸ ਨੂੰ ਬੜੇ ਮਾਣ ਨਾਲ ਪੁੱਛਿਆ,''ਕੀ ਤੈਨੂੰ ਪਤਾ ਹੈ ਕਿ ਦੁਨੀਆ 'ਚ ਸਭ ਤੋਂ ਵੱਡਾ ਨੈੱਟਵਰਕ ਕਿਸ ਦਾ ਹੈ?'' ਨੌਜਵਾਨ ਨੇ ਜਵਾਬ ਦਿੱਤਾ,''ਅਲ ਕਾਇਦਾ ਦਾ।''

ਕੀ ਤੇਰਾ ਪਤੀ ਅਮੀਰ ਨਹੀਂ ਹੈ?
ਇਕ ਸਹੇਲੀ ਨੂੰ ਪ੍ਰੇਸ਼ਾਨ ਦੇਖ ਕੇ ਦੂਜੀ ਨੇ ਕਿਹਾ,''ਅੰਜੂ, ਲੱਗਦਾ ਹੈ ਤੂੰ ਆਪਣੇ ਵਿਆਹ ਤੋਂ ਖੁਸ਼ ਨਹੀਂ ਏਂ?'' ਅੰਜੂ,''ਹਾਂ, ਅਜਿਹਾ ਹੀ ਸਮਝ ਲੈ।'' ਸਹੇਲੀ,''ਕੀ ਤੇਰਾ ਪਤੀ ਅਮੀਰ ਨਹੀਂ ਹੈ?'' ਅੰਜੂ,''ਨਹੀਂ ਅਜਿਹੀ ਗੱਲ ਨਹੀਂ, ਅਸਲ 'ਚ ਉਸ ਨੇ ਮੈਨੂੰ ਜੋ ਉਮਰ ਦੱਸੀ ਸੀ, ਉਹ ਉਸ ਤੋਂ 25 ਸਾਲ ਛੋਟਾ ਹੈ।''

ਤੁਸੀਂ ਲੰਮਾ ਜਿਹਾ ਘੁੰਡ ਕੱਢ ਕੇ ਰੱਖਿਆ ਕਰੋ
ਅੱਧਖੜ੍ਹ ਉਮਰ ਦੀ ਇਕ ਔਰਤ ਬਿਊਟੀ ਪਾਰਲਰ ਗਈ ਤੇ ਕਹਿਣ ਲੱਗੀ,''ਮੈਨੂੰ ਇਕਦਮ ਸੋਹਣੀ ਬਣਾ ਦਿਓ।'' ਬਿਊਟੀ ਪਾਰਲਰ ਵਾਲਾ,''500 ਰੁਪਏ ਲੱਗਣਗੇ।'' ਔਰਤ,''500 ਰੁਪਏ ਤਾਂ ਜ਼ਿਆਦਾ ਹਨ, ਕੋਈ ਸਸਤਾ ਤਰੀਕਾ ਦੱਸੋ।'' ਬਿਊਟੀ ਪਾਰਲਰ ਵਾਲਾ,''ਬਿਲਕੁਲ ਮੁਫਤ ਦਾ ਤਰੀਕਾ ਹੈ—ਤੁਸੀਂ ਲੰਮਾ ਜਿਹਾ ਘੁੰਡ ਕੱਢ ਕੇ ਰੱਖਿਆ ਕਰੋ।''

ਦਿੱਲੀ 'ਚ ਕੁੱਤਾ ਬੀਮਾਰ ਹੈ
ਅਧਿਆਪਕ ਨੇ ਜਮਾਤ 'ਚ ਪੁੱਛਿਆ,''ਦਿੱਲੀ 'ਚ ਕੁਤਬ ਮੀਨਾਰ ਦੇਖਣ ਜਾਓਗੇ?'' ਨੀਂਦ 'ਚ ਊਂਘ ਰਹੇ ਇਕ ਮੁੰਡੇ ਨੂੰ ਅਧਿਆਪਕ ਨੇ ਪੁੱਛਿਆ,''ਮਿੰਟੂ, ਮੈਂ ਹੁਣੇ ਕੀ ਪੁੱਛਿਆ ਸੀ?'' ਮੁੰਡਾ,''ਸਰ, ਤੁਸੀਂ ਕਿਹਾ ਸੀ ਦਿੱਲੀ 'ਚ ਕੁੱਤਾ ਬੀਮਾਰ ਹੈ, ਦੇਖਣ ਜਾਵੋਗੇ?''

ਪੈਂਟ ਦੀ ਛੋਟੀ ਜੇਬ ਵੀ ਚੈੱਕ ਕਰ ਲੈ
ਇਕ ਕੰਜੂਸ ਦਾ 100 ਰੁਪਏ ਦਾ ਨੋਟ ਗੁਆਚ ਗਿਆ। ਉਸ ਨੇ ਕੋਟ-ਪੈਂਟ ਦੀਆਂ ਸਾਰੀਆਂ ਜੇਬਾਂ ਫਰੋਲ ਮਾਰੀਆਂ ਪਰ ਪੈਂਟ ਦੀ ਛੋਟੀ ਜੇਬ ਨੂੰ ਹੱਥ ਤਕ ਨਹੀਂ ਲਗਾਇਆ। ਉਸ ਦੇ ਦੋਸਤ ਨੇ ਕਿਹਾ,''ਤੂੰ ਆਪਣੀ ਪੈਂਟ ਦੀ ਛੋਟੀ ਜੇਬ ਵੀ ਚੈੱਕ ਕਰ ਲੈ, ਹੋ ਸਕਦਾ ਹੈ ਕਿ ਨੋਟ ਉਸੇ ਵਿਚ ਪਿਆ ਹੋਵੇ।'' ਕੰਜੂਸ ਬੋਲਿਆ,''ਡਰਦਾ ਹਾਂ ਕਿ ਜੇ ਉਸ ਵਿਚੋਂ ਵੀ ਨਾ ਨਿਕਲਿਆ ਤਾਂ ਕਿਤੇ ਮੇਰਾ ਹਾਰਟ ਫੇਲ ਨਾ ਹੋ ਜਾਵੇ।''

ਯਾਰੋ, ਕੀ ਖਾ ਰਹੇ ਹੋ
3 ਦੋਸਤ ਇਕ ਜਗ੍ਹਾ ਬੈਠੇ ਸਮੋਸੇ ਖਾ ਰਹੇ ਸਨ। ਇਕ ਮੁਫਤਖੋਰ ਵੀ ਉਥੇ ਪਹੁੰਚ ਗਿਆ ਅਤੇ ਬੋਲਿਆ,''ਯਾਰੋ, ਕੀ ਖਾ ਰਹੇ ਹੋ?'' ਇਕ ਦੋਸਤ ਖਿਝ ਕੇ ਬੋਲਿਆ ,''ਇਸ ਮਹਿੰਗਾਈ 'ਚ ਹੋਰ ਕੀ ਮਿਲੇਗਾ, ਜ਼ਹਿਰ ਖਾ ਰਹੇ ਹਾਂ।'' ਮੁਫਤਖੋਰ ਸਮੋਸਾ ਮੂੰਹ 'ਚ ਪਾਉਂਦਾ ਬੋਲਿਆ,''ਜਦੋਂ ਤੁਸੀਂ ਲੋਕ ਹੀ ਨਹੀਂ ਰਹੋਗੇ ਤਾਂ ਮੇਰੇ ਜਿਊਂਦਾ ਰਹਿਣ ਦਾ ਕੀ ਫਾਇਦਾ ਹੈ, ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ।''

ਜ਼ਰਾ ਆਪਣਾ ਟੇਬਲਫੈਨ ਦੇਣਾ
ਇਕ ਵਿਅਕਤੀ ਨੂੰ ਕੁਝ ਨਾ ਕੁਝ ਮੰਗਣ ਦੀ ਆਦਤ ਸੀ। ਉਹ ਇਕ ਗੁਆਂਢੀ ਦੇ ਘਰ ਜਾ ਕੇ ਬੋਲਿਆ,''ਜ਼ਰਾ ਆਪਣਾ ਟੇਬਲਫੈਨ ਦੇਣਾ, ਮੇਰਾ ਖਰਾਬ ਹੋ ਗਿਆ ਹੈ।'' ਗੁਆਂਢੀ ਬੋਲਿਆ,''ਜੀ ਨਹੀਂ, ਅੱਜ ਮੇਰੀ ਛੁੱਟੀ ਹੈ, ਮੈਂ ਕਿਤੇ ਬਾਹਰ ਨਹੀਂ ਜਾਣਾ, ਬਸ ਘਰ ਵਿਚ ਹੀ ਲਿਖਣਾ-ਪੜ੍ਹਨਾ ਹੈ।'' ਉਹ ਵਿਅਕਤੀ,''ਤਾਂ ਅੱਛਾ ਫਿਰ ਆਪਣਾ ਸਕੂਟਰ ਹੀ ਦੇ ਦਿਓ, ਤੁਸੀਂ ਤਾਂ ਕਿਤੇ ਜਾਣਾ ਨਹੀਂ।''

ਉਹ ਦਾੜ੍ਹੀ ਵਾਲਾ ਸੀ
ਹੋਟਲ 'ਚ ਬੈਠੇ ਇਕ ਗਾਹਕ ਨੇ ਚੀਕ ਕੇ ਕਿਹਾ,''ਕੋਈ ਵੇਟਰ ਮੇਰੇ ਕੋਲੋਂ ਆਰਡਰ ਲੈ ਗਿਆ ਸੀ, ਪਤਾ ਨਹੀਂ ਕਿਥੇ ਗੁੰਮ ਹੋ ਗਿਆ?'' ਇਕ ਦੂਜੇ ਵੇਟਰ ਨੇ ਆ ਕੇ ਪੁੱਛਿਆ,''ਕੀ ਉਹ ਦਾੜ੍ਹੀ ਵਾਲਾ ਸੀ?'' ਗਾਹਕ ਬੋਲਿਆ,''ਜਦੋਂ ਆਰਡਰ ਲੈ ਕੇ ਗਿਆ ਸੀ ਤਾਂ ਦਾੜ੍ਹੀ ਨਹੀਂ ਆਈ ਸੀ, ਹੁਣ ਤਕ ਜ਼ਰੂਰ ਆ ਗਈ ਹੋਵੇਗੀ।''

'ਮੰਮੀ, ਤੁਹਾਡੀ ਉਮਰ ਕਿੰਨੀ ਹੈ?
ਇਕ ਅਭਿਨੇਤਰੀ ਨੂੰ ਉਸ ਦੀ 15 ਸਾਲਾ ਬੇਟੀ ਨੇ ਪੁੱਛਿਆ,''ਮੰਮੀ, ਤੁਹਾਡੀ ਉਮਰ ਕਿੰਨੀ ਹੈ?'' ਅਭਿਨੇਤਰੀ ਨੇ ਜਵਾਬ ਦਿੱਤਾ,''25 ਸਾਲ।'' ਇਹ ਸੁਣ ਕੇ ਕੁੜੀ ਉਂਗਲਾਂ 'ਤੇ ਕੁਝ ਗਿਣਨ ਲੱਗੀ। ਮਾਂ ਨੇ ਪੁੱਛਿਆ,''ਕੀ ਗਿਣ ਰਹੀ ਏਂ?'' ਬੇਟੀ ਬੋਲੀ,''ਇਹੋ ਕਿ ਕਿੰਨੇ ਸਾਲਾਂ 'ਚ ਮੈਂ ਤੁਹਾਡੇ ਤੋਂ ਵੱਡੀ ਹੋ ਜਾਵਾਂਗੀ?''

ਤੂੰ ਮੇਰੇ ਨਾਲ ਮਜ਼ਾਕ ਕਰ ਰਿਹਾ ਏਂ
ਪਾਪਾ (ਪ੍ਰਿੰਸ ਨੂੰ),''ਪ੍ਰਿੰਸ, ਐਤਕੀਂ ਪੇਪਰਾਂ 'ਚ ਤੈਨੂੰ 100 'ਚੋਂ 80 ਅੰਕ ਤਾਂ ਜ਼ਰੂਰ ਲਿਆਉਣੇ ਚਾਹੀਦੇ ਹਨ।'' ਪ੍ਰਿੰਸ,''ਪਾਪਾ, ਤੁਸੀਂ 80 ਅੰਕਾਂ ਦੀ ਗੱਲ ਕਰਦੇ ਹੋ? ਮੈਂ ਤਾਂ ਤੁਹਾਨੂੰ 100 'ਚੋਂ 100 ਅੰਕ ਲਿਆ ਕੇ ਦਿਖਾਵਾਂਗਾ।'' ਪਾਪਾ,''ਤੂੰ ਮੇਰੇ ਨਾਲ ਮਜ਼ਾਕ ਕਰ ਰਿਹਾ ਏਂ?'' ਪ੍ਰਿੰਸ,''ਸ਼ੁਰੂਆਤ ਤਾਂ ਤੁਸੀਂ ਹੀ ਕੀਤੀ ਸੀ।''

ਇਹ ਗੋਰੀਆਂ-ਗੋਰੀਆਂ ਗੱਲ੍ਹਾਂ ਕਿਸ ਦੀਆਂ ਹਨ?
ਇਕ ਭੁਲੱਕੜ ਪ੍ਰੋਫੈਸਰ ਹੋਟਲ ਦਾ ਕਮਰਾ ਛੱਡਣ ਵੇਲੇ ਆਪਣੀ ਛਤਰੀ ਉਥੇ ਹੀ ਭੁੱਲ ਗਿਆ। ਰੇਲਵੇ ਸਟੇਸ਼ਨ ਤੋਂ ਵਾਪਸ ਆਇਆ ਪਰ ਉਸ ਵੇਲੇ ਤਕ ਉਹ ਕਮਰਾ ਹਨੀਮੂਨ ਮਨਾਉਣ ਆਏ ਇਕ ਜੋੜੇ ਨੂੰ ਦਿੱਤਾ ਜਾ ਚੁੱਕਾ ਸੀ। ਕਮਰੇ ਦਾ ਦਰਵਾਜ਼ਾ ਬੰਦ ਸੀ। ਆਵਾਜ਼ਾਂ ਆ ਰਹੀਆਂ ਸਨ,''ਇਹ ਸੁੰਦਰ ਕਾਲੀਆਂ ਜ਼ੁਲਫਾਂ ਕਿਸ ਦੀਆਂ ਹਨ?'' ''ਤੁਹਾਡੀਆਂ।'' ''ਇਹ ਗੋਰੀਆਂ-ਗੋਰੀਆਂ ਗੱਲ੍ਹਾਂ ਕਿਸ ਦੀਆਂ ਹਨ?'' ''ਤੁਹਾਡੀਆਂ।'' ''ਇਹ ਸੁੰਦਰ ਨੈਣ ਕਿਸ ਦੇ ਹਨ?'' ''ਤੁਹਾਡੇ।'' ਉਸੇ ਵੇਲੇ ਪ੍ਰੋਫੈਸਰ ਬੋਲ ਪਿਆ,''ਬੇਟਾ, ਜਦੋਂ ਛਤਰੀ ਦਾ ਨੰਬਰ ਆਵੇ ਤਾਂ ਯਾਦ ਰੱਖੀਂ, ਉਹ ਮੇਰੀ ਹੈ।''

ਵਿਆਹ ਦੀ ਪਾਰਟੀ 'ਚ 80 ਸਾਲ ਦੇ ਵਿਅਕਤੀ ਨੂੰ
ਵਿਆਹ ਦੀ ਪਾਰਟੀ 'ਚ 80 ਸਾਲ ਦੇ ਇਕ ਸਿਹਤਮੰਦ ਵਿਅਕਤੀ ਨੂੰ ਇਕ ਡਾਕਟਰ ਨੇ ਪੁੱਛਿਆ,''ਸਰ, ਇੰਨੀ ਉਮਰ 'ਚ ਵੀ ਤੁਹਾਡੀ ਸਿਹਤ ਤਾਰੀਫ ਦੇ ਕਾਬਿਲ ਹੈ। ਕੀ ਤੁਸੀਂ ਦੱਸੋਗੇ ਕਿ ਤੁਸੀਂ ਪੂਰੀ ਜ਼ਿੰਦਗੀ ਕਿਸ ਚੀਜ਼ ਤੋਂ ਪਰਹੇਜ਼ ਕੀਤਾ?'' ਬਜ਼ੁਰਗ ਵਿਅਕਤੀ ਨੇ ਉਸ ਵੱਲ ਦੇਖ ਕੇ ਕਿਹਾ,''ਡਾਕਟਰ ਤੋਂ।''

ਇਕ ਔਰਤ ਹੱਥ ਦਿਖਾਇਆ
ਇਕ ਔਰਤ ਨੇ ਜੋਤਸ਼ੀ ਨੂੰ ਹੱਥ ਦਿਖਾਇਆ। ਹੱਥ ਦੇਖ ਕੇ ਜੋਤਸ਼ੀ ਬੋਲਿਆ,''ਬੀਬੀ, ਇਕ ਮਹੀਨੇ ਦੇ ਅੰਦਰ ਤੇਰਾ ਪਤੀ ਮਰ ਜਾਵੇਗਾ।'' ਔਰਤ ਬੋਲੀ,''ਮੈਂ ਬਰੀ ਤਾਂ ਹੋ ਜਾਵਾਂਗੀ ਨਾ?''

2 ਦੋਸਤ ਇਕ ਵਿਆਹ ਪਾਰਟੀ 'ਚ
2 ਦੋਸਤ ਇਕ ਵਿਆਹ ਪਾਰਟੀ 'ਚ ਗਏ। ਉਥੇ ਜਾ ਕੇ ਇਕ ਨੇ ਦੂਜੇ ਨੂੰ ਪੁੱਛਿਆ,''ਯਾਰ, ਮੈਨੂੰ ਇਕ ਗੱਲ ਸਮਝ ਨਹੀਂ ਆਉਂਦੀ ਕਿ ਵਿਆਹ ਵੇਲੇ ਲਾੜੀ ਨੇ ਇੰਨਾ ਲੰਮਾ ਘੁੰਡ ਕਿਉਂ ਕੱਢਿਆ ਹੁੰਦਾ ਹੈ?'' ਦੂਜਾ,''ਇਸ ਵਿਚ ਇਕ ਡੂੰਘਾ ਭੇਦ ਲੁਕਿਆ ਹੁੰਦਾ ਹੈ।'' ਪਹਿਲਾ,''ਉਹ ਕੀ?'' ਦੂਜਾ,''ਇਹੋ ਕਿ ਕੋਈ ਲਾੜੀ ਨੂੰ ਪਛਾਣ ਕੇ ਇਹ ਨਾ ਕਹਿ ਦੇਵੇ—'ਓ, ਇਹ ਤਾਂ ਮੇਰੇ ਵਾਲੀ

ਇੰਨੇ ਪਿਆਰ ਨਾਲ?
ਇਕ ਵਿਅਕਤੀ ਮੋਬਾਈਲ 'ਤੇ ਗੱਲ ਕਰ ਰਿਹਾ ਸੀ। ਦੂਜੇ ਨੇ ਪੁੱਛਿਆ,''ਕਿਸ ਨਾਲ ਗੱਲ ਕਰ ਰਿਹਾ ਏਂ?'' ਪਹਿਲਾ,''ਪਤਨੀ ਨਾਲ।'' ਦੂਜਾ (ਹੈਰਾਨ ਹੋ ਕੇ),''ਇੰਨੇ ਪਿਆਰ ਨਾਲ?'' ਪਹਿਲਾ,''ਤੇਰੀ ਜਿਉਂ ਹੈ।''

ਬੇਗਮ ਇਹ ਨਹੀਂ ਹੋ ਸਕਦਾ
ਬੇਗਮ,''ਮੇਰਾ ਖਿਆਲ ਹੈ ਕਿ ਵਿਆਹ ਦੀ 10ਵੀਂ ਵਰ੍ਹੇਗੰਢ 'ਤੇ ਐਤਕੀਂ ਅਸੀਂ ਇਕ ਬੱਕਰਾ ਕੱਟ ਲਈਏ।'' ਪਤੀ,''ਨਹੀਂ, ਬੇਗਮ ਇਹ ਨਹੀਂ ਹੋ ਸਕਦਾ। 10 ਸਾਲ ਪਹਿਲਾਂ ਕੀਤੇ ਆਪਣੇ ਜੁਰਮ ਦੀ ਸਜ਼ਾ ਮੈਂ ਵਿਚਾਰੇ ਇਕ ਬੇਜ਼ੁਬਾਨ ਜਾਨਵਰ ਨੂੰ ਕਿਉਂ ਦੇਵਾਂ।''

ਬੜੀ ਸੋਹਣੀ ਔਰਤ
ਮਨੋਵਿਗਿਆਨ ਦੇ ਪ੍ਰੋਫੈਸਰ ਗੁਪਤਾ ਜੀ ਦਾ ਬੇਟਾ ਬੋਲਿਆ,''ਪਾਪਾ, ਇਕ ਬੜੀ ਸੋਹਣੀ ਔਰਤ ਆਈ ਹੈ, ਲੱਗਦਾ ਹੈ ਮੰਮੀ ਦੀ ਸਹੇਲੀ ਹੈ।'' ਗੁਪਤਾ ਜੀ,''ਉਸ ਨੂੰ ਬਿਠਾ ਅਤੇ ਫਰਿੱਜ 'ਚੋਂ 2 ਠੰਡੇ ਕੱਢ ਕੇ ਪਿਲਾ।'' ਕੁਝ ਦੇਰ ਬਾਅਦ ਗੁਪਤਾ ਜੀ ਉਸ ਔਰਤ ਕੋਲ ਪਹੁੰਚੇ ਤੇ ਪੁੱਛਿਆ,''ਹਾਂ ਜੀ ਭੈਣ ਜੀ, ਕਿਸ ਨੂੰ ਮਿਲਣਾ ਹੈ?'' ਔਰਤ ਹੱਸ ਕੇ ਬੋਲੀ,''ਇਹ ਤੁਹਾਨੂੰ ਕੀ ਹੋ ਗਿਆ ਹੈ। ਓ ਇਹ ਮੈਂ ਹਾਂ, ਫਰਕ ਬਸ ਇੰਨਾ ਹੀ ਹੈ ਕਿ ਬਿਊਟੀ ਪਾਰਲਰ 'ਚੋਂ 2 ਘੰਟੇ ਮੇਕਅੱਪ ਕਰਵਾ ਕੇ ਆਈ ਹਾਂ।''

ਮੇਰੀ ਬੇਗਮ ਦਾ ਨਾਂ ਨੋਸ਼ੀ
ਇਕ ਪਠਾਣ ਡਾਕਟਰ ਕੋਲ ਗਿਆ। ਡਾਕਟਰ ਨੇ ਉਸ ਦਾ ਚੈੱਕਅਪ ਕਰਕੇ ਕਿਹਾ,''ਖਾਨ ਭਰਾ, ਤੂੰ ਠੀਕ ਹੋ ਸਕਦਾ ਏਂ ਪਰ ਸ਼ਰਤ ਇਹ ਹੈ ਕਿ ਸਿਗਰਟਨੋਸ਼ੀ ਛੱਡ ਦੇ।'' ਪਠਾਣ ਬੋਲਿਆ,''ਜਨਾਬ, ਸਿਗਰਟ ਤਾਂ ਮੈਂ ਛੱਡ ਦੇਵਾਂਗਾ ਪਰ ਨੋਸ਼ੀ ਨਹੀਂ।'' ਡਾਕਟਰ (ਹੈਰਾਨ ਹੋ ਕੇ),''ਉਹ ਕਿਉਂ?'' ਪਠਾਣ,''ਇਸ ਲਈ ਕਿ ਮੇਰੀ ਬੇਗਮ ਦਾ ਨਾਂ ਨੋਸ਼ੀ ਹੈ।''

ਬੱਚਾ ਰੋਂਦਾ ਹੋਇਆ
ਇਕ ਬੱਚਾ ਗਲੀ ਵਿਚ ਖੇਡ ਰਿਹਾ ਸੀ। ਸਾਹਮਣੇ ਵਾਲੇ ਘਰ 'ਚੋਂ ਇਕ ਕੁੱਤਾ ਨਿਕਲਿਆ ਅਤੇ ਉਸ ਦਾ ਪੈਰ ਚੱਟਣ ਲੱਗਾ। ਬੱਚਾ ਰੋਂਦਾ ਹੋਇਆ ਘਰ ਆਇਆ। ਮਾਂ ਨੇ ਪੁੱਛਿਆ,''ਰੋ ਕਿਉਂ ਰਿਹਾ ਏਂ ਗੁਆਂਢੀ ਦੇ ਕੁੱਤੇ ਨੇ ਵੱਢਿਆ ਤਾਂ ਨਹੀਂ?'' ਬੱਚਾ ਰੋਂਦਾ-ਰੋਂਦਾ ਬੋਲਿਆ,''ਅਜੇ ਤਾਂ ਚੱਖ ਕੇ ਗਿਆ ਹੈ, ਵੱਢਣ ਲਈ ਕੱਲ ਆਵੇਗਾ।''

ਦੇਖ ਕੇ ਸ਼ਰਮ ਆ ਰਹੀ ਹੈ
ਪਿਓ,''ਬੇਟਾ, ਤੇਰਾ ਨਤੀਜਾ ਦੇਖ ਕੇ ਸ਼ਰਮ ਆ ਰਹੀ ਹੈ ਕਿ ਤੂੰ ਪੂਰੀ ਜਮਾਤ ਵਿਚ ਆਖਰੀ ਨੰਬਰ 'ਤੇ ਆਇਆ ਏਂ।'' ਬੇਟਾ,''ਪਿਤਾ ਜੀ, ਰੱਬ ਦਾ ਸ਼ੁਕਰ ਹੈ ਕਿ ਜਮਾਤ ਵਿਚ ਸਿਰਫ 20 ਹੀ ਮੁੰਡੇ ਸਨ, ਜੇ ਜ਼ਿਆਦਾ ਹੁੰਦੇ ਤਾਂ ਹੋਰ ਵੀ ਸ਼ਰਮ ਵਾਲੀ ਗੱਲ ਹੁੰਦੀ।''

'ਮੇਰਾ ਨਾਂ ਘ...ਘ...ਘ... ਘਸੀਟਾ ਹੈ
2 ਵਿਅਕਤੀ ਰੇਲਗੱਡੀ ਵਿਚ ਕਿਤੇ ਜਾ ਰਹੇ ਸਨ। ਇਕ ਨੇ ਦੂਜੇ ਨੂੰ ਪੁੱਛਿਆ,''ਤੁਹਾਡਾ ਨਾਂ ਕੀ ਹੈ?'' ਦੂਜਾ ਬੋਲਿਆ,''ਮੇਰਾ ਨਾਂ ਘ...ਘ...ਘ... ਘਸੀਟਾ ਹੈ ਅਤੇ ਤੁਹਾਡਾ ਨਾਂ?'' ਪਹਿਲਾ ਬੋਲਿਆ,''ਨਾਂ ਤਾਂ ਮੇਰਾ ਵੀ ਘਸੀਟਾ ਹੈ ਪਰ ਇੰਨਾ ਘਸੀਟਾ ਨਹੀਂ ਜਿੰਨਾ ਤੁਸੀਂ ਘੜੀਸਿਆ ਹੈ।''

ਇਕ ਬਜ਼ੁਰਗ ਔਰਤ
ਇਕ ਬੜੀ ਬਜ਼ੁਰਗ ਔਰਤ ਨੂੰ ਇਕ ਮਹਿਲਾ ਪੱਤਰਕਾਰ ਨੇ ਪੁੱਛਿਆ,''ਜਦੋਂ ਅੱਧੀ ਰਾਤ ਨੂੰ ਤੁਹਾਡੀ ਗੋਦ ਵਿਚਲਾ ਬੱਚਾ ਰੋਂਦਾ ਸੀ ਤਾਂ ਉਸ ਨੂੰ ਕੌਣ ਚੁੱਪ ਕਰਵਾਉਂਦਾ ਸੀ?'' ਬਜ਼ੁਰਗ ਔਰਤ ਬੋਲੀ,''ਮੇਰੇ ਪਤੀ ਨੂੰ ਕਦੇ ਕਿਸੇ ਬੱਚੇ ਨੂੰ ਚੁੱਪ ਕਰਵਾਉਣ ਦੀ ਤਕਲੀਫ ਨਹੀਂ ਕਰਨੀ ਪਈ। ਅਸਲ 'ਚ ਸਾਡੇ ਜ਼ਮਾਨੇ ਤਕ ਬੋਤਲ ਨਾਲ ਦੁੱਧ ਪਿਲਾਉਣ ਦਾ ਰਿਵਾਜ ਸ਼ੁਰੂ ਨਹੀਂ ਹੋਇਆ ਸੀ।''

ਗਾਲੜੀ ਔਰਤ ਨੇ ਆਪਣੇ ਪਤੀ ਨੂੰ ਕਿਹਾ
ਇਕ ਬਹੁਤ ਗਾਲੜੀ ਔਰਤ ਨੇ ਆਪਣੇ ਪਤੀ ਨੂੰ ਕਿਹਾ,''ਤੁਹਾਡੇ ਦੋਸਤ ਦੀ ਪਤਨੀ ਇਕਦਮ ਭੋਂਦੂ ਤੇ ਅਸੱਭਿਅਕ ਹੈ। ਪਾਰਟੀ ਵਿਚ ਜਿੰਨੀ ਦੇਰ ਮੈਂ ਉਸ ਨਾਲ ਗੱਲਾਂ ਕਰਦੀ ਰਹੀ, ਉਹ ਉਬਾਸੀਆਂ ਹੀ ਲੈਂਦੀ ਰਹੀ।'' ਪਤੀ,''ਹੋ ਸਕਦਾ ਹੈ ਕਿ ਉਹ ਕੁਝ ਕਹਿਣ ਲਈ ਮੂੰਹ ਖੋਲ੍ਹ ਰਹੀ ਹੋਵੇ।''

ਵਧਾਈ ਹੋਵੇ
ਮਨੋਰੋਗ ਮਾਹਿਰ (ਰੋਗੀ ਨੂੰ),''ਵਧਾਈ ਹੋਵੇ, ਹੁਣ ਤੁਸੀਂ ਬਿਲਕੁਲ ਠੀਕ ਹੋ ਗਏ ਹੋ?'' ਰੋਗੀ,''ਵਧਾਈ ਕਿਸ ਗੱਲ ਦੀ? ਤੁਹਾਡੇ ਇਲਾਜ ਤੋਂ ਪਹਿਲਾਂ ਮੈਂ ਜਾਪਾਨ ਦਾ ਸਮਰਾਟ ਸੀ, ਹੁਣ ਇਕ ਮਾਮੂਲੀ ਆਦਮੀ ਹਾਂ।''

ਸਿਰ ਇਕਦਮ ਗੰਜਾ
3 ਬੱਚੇ ਗੱਲਾਂ ਕਰ ਰਹੇ ਸਨ। ਇਕ ਬੋਲਿਆ,''ਮੈਂ ਚਿੱਟੇ ਰੰਗ ਦੀ ਕਾਰ ਲਵਾਂਗਾ ਕਿਉਂਕਿ ਮੇਰੇ ਪਾਪਾ ਦੇ ਵਾਲ ਬਿਲਕੁਲ ਚਿੱਟੇ ਹਨ।'' ਦੂਜਾ ਬੋਲਿਆ,''ਮੈਂ ਕਾਲੇ ਰੰਗ ਦੀ ਕਾਰ ਲਵਾਂਗਾ ਕਿਉਂਕਿ ਮੇਰੇ ਪਾਪਾ ਦੇ ਵਾਲ ਕਾਲੇ ਹਨ।'' ਤੀਜਾ ਬੱਚਾ ਸੋਚ ਵਿਚ ਪੈ ਗਿਆ, ਫਿਰ ਬੋਲਿਆ,''ਮੈਂ ਬਿਨਾਂ ਛੱਤ ਵਾਲੀ ਕਾਰ ਲਵਾਂਗਾ ਕਿਉਂਕਿ ਮੇਰੇ ਪਾਪਾ ਦਾ ਸਿਰ ਇਕਦਮ ਗੰਜਾ ਹੈ।''

ਮੁੰਡੇ ਨੂੰ ਉਸ ਦੇ ਦੋਸਤ ਨੇ ਪੁੱਛਿਆ
10-12 ਸਾਲ ਦੇ ਇਕ ਮੁੰਡੇ ਨੂੰ ਉਸ ਦੇ ਦੋਸਤ ਨੇ ਪੁੱਛਿਆ,''ਤੂੰ ਆਪਣੇ ਭੁਲੱਕੜ ਮਾਮੇ ਕੋਲ ਗਿਆ ਸੀ, ਖੂਬ ਮਜ਼ਾ ਆਇਆ ਹੋਵੇਗਾ ਨਾ?'' ਮੁੰਡਾ ਬੋਲਿਆ,''ਬਹੁਤ ਜ਼ਿਆਦਾ, ਉਹ ਰੋਜ਼ ਮੈਨੂੰ ਬੇੜੀ ਵਿਚ ਬਿਠਾ ਕੇ ਨਦੀ ਵਿਚ ਲਿਜਾਂਦੇ ਸਨ। ਰੋਜ਼ ਮੈਨੂੰ ਤੈਰ ਕੇ ਆਉਣਾ ਪੈਂਦਾ ਸੀ ਕਿਉਂਕਿ ਭੁਲੇਖੇ ਨਾਲ ਮੈਨੂੰ ਉਹ ਨਦੀ ਵਿਚ ਸੁੱਟ ਦਿੰਦੇ ਸਨ।'' ਦੋਸਤ,''ਤੈਰ ਕੇ ਆਉਣ 'ਚ ਬੜੀ ਮੁਸ਼ਕਿਲ ਆਉਂਦੀ ਹੋਵੇਗੀ?'' ਮੁੰਡਾ,''ਤੈਰਨ 'ਚ ਇੰਨੀ ਮੁਸ਼ਕਿਲ ਨਹੀਂ ਹੁੰਦੀ ਸੀ, ਅਸਲ ਮੁਸ਼ਕਿਲ ਤਾਂ ਮੈਨੂੰ ਬੋਰੀ 'ਚੋਂ ਨਿਕਲਣ 'ਚ ਆਉਂਦੀ ਸੀ।''

ਤੇਰੀ ਪਤਨੀ ਤਾਂ....ਕਮਲ (ਵਿਨੋਦ ਨੂੰ),''ਤੇਰੀ ਪਤਨੀ ਤਾਂ ਤੂਫਾਨ ਹੈ ਤੂਫਾਨ।'' ਵਿਨੋਦ,''ਮੇਰੀ ਹਿੰਮਤ ਦੀ ਤਾਰੀਫ ਕਰ, ਇਸ ਤੂਫਾਨ ਵਿਚ ਵੀ 12 ਸਾਲਾਂ ਤੋਂ ਦੀਵਾ ਜਗਾਈ ਬੈਠਾ ਹਾਂ।'' 

ਮਾਰ ਕੇ ਹੱਸਿਆ
ਇਕ ਪਿੰਡ ਵਿਚ ਪਰਿਵਾਰ ਨਿਯੋਜਨ ਟੀਮ ਦਾ ਨੌਜਵਾਨ ਡਾਕਟਰ ਪਰਿਵਾਰ ਨਿਯੋਜਨ 'ਤੇ ਜ਼ੋਰਦਾਰ ਭਾਸ਼ਣ ਦੇ ਰਿਹਾ ਸੀ। ਉਸੇ ਵੇਲੇ ਇਕ ਵਿਅਕਤੀ ਸਭਾ ਵਿਚ ਉਠ ਕੇ ਖੜ੍ਹਾ ਹੋ ਗਿਆ ਅਤੇ ਡਾਕਟਰ ਨੂੰ ਪੁੱਛਣ ਲੱਗਾ,''ਡਾਕਟਰ ਸਾਹਿਬ, ਕੀ ਤੁਹਾਡਾ ਵਿਆਹ ਹੋ ਚੁੱਕਾ ਹੈ?'' ਡਾਕਟਰ ਬੋਲਿਆ,''ਨਹੀਂ ਭਰਾ, ਮੇਰਾ ਵਿਆਹ ਅਜੇ ਨਹੀਂ ਹੋਇਆ।'' ਉਹ ਵਿਅਕਤੀ ਠਹਾਕਾ ਮਾਰ ਕੇ ਹੱਸਿਆ ਅਤੇ ਉਸ ਵੱਲ ਇਸ਼ਾਰਾ ਕਰਕੇ ਪਿੰਡ ਵਾਲਿਆਂ ਨੂੰ ਬੋਲਿਆ,''ਭਰਾਓ, ਬਾਂਦਰ ਕੀ ਜਾਣੇ ਅਦਰਕ ਦਾ ਸਵਾਦ।'' 

ਨੌਕਰ ਹੱਥ ਜੋੜ ਕੇ ਬੋਲਿਆ
ਮਾਲਕ (ਨਵੇਂ ਨੌਕਰ ਨੂੰ),''ਦੇਖ ਜਿਨ੍ਹਾਂ ਲੋਕਾਂ ਦੇ ਨਾਂ ਜਾਂ ਪਦਵੀ ਨਾਲ 'ਬਾਨ' ਸ਼ਬਦ ਲੱਗਾ ਹੁੰਦਾ ਹੈ, ਉਹ ਇਕ ਨੰਬਰ ਦੇ ਬੇਵਕੂਫ ਤੇ ਘੱਟ ਅਕਲ ਵਾਲੇ ਹੁੰਦੇ ਹਨ। ਸਮਝ ਗਿਆ ਨਾ?'' ਨੌਕਰ ਹੱਥ ਜੋੜ ਕੇ ਬੋਲਿਆ,''ਜੀ ਮਿਹਰਬਾਨ।'' 

ਚੋਰੀ ਕਰਦਾ ਫੜਿਆ ਗਿਆ
ਜੱਜ (ਜੇਬਕਤਰੇ ਨੂੰ),''ਤੂੰ ਇਕ ਹਫਤਾ ਪਹਿਲਾਂ ਵੀ 500 ਰੁਪਏ ਚੋਰੀ ਕਰਦਾ ਫੜਿਆ ਗਿਆ ਸੀ ਅਤੇ ਅੱਜ ਫਿਰ।'' ਜੇਬਕਤਰਾ,''ਸਰਕਾਰ, ਇੰਨੀ ਮਹਿੰਗਾਈ ਹੈ। ਭਿੰਡੀ 80 ਰੁਪਏ, ਕਰੇਲੇ 60 ਰੁਪਏ ਕਿਲੋ ਵਿਕ ਰਹੇ ਹਨ। 500 ਰੁਪਏ ਆਖਰ ਕਿੰਨੇ ਦਿਨਾਂ ਤਕ ਚੱਲ ਸਕਦੇ ਹਨ।'' 

ਓਏ ਗਧੇ, ਦੇਖ ਕੇ ਨਹੀਂ ਤੁਰਦਾ? 
ਇਕ ਵਿਅਕਤੀ ਦੀ ਆਦਤ ਸੀ ਕਿ ਰਸਤੇ 'ਚ ਤੁਰਨ ਵੇਲੇ ਕਿਸੇ ਨਾਲ ਟਕਰਾ ਜਾਣ 'ਤੇ ਕਹਿੰਦਾ ਸੀ,''ਓਏ ਗਧੇ, ਦੇਖ ਕੇ ਨਹੀਂ ਤੁਰਦਾ?'' ਇਕ ਦਿਨ ਉਹ ਸੱਚਮੁਚ ਇਕ ਗਧੇ ਨਾਲ ਟਕਰਾ ਗਿਆ ਅਤੇ ਉਸ ਨੂੰ ਧਿਆਨ ਨਾਲ ਦੇਖ ਕੇ ਬੋਲਿਆ,''ਹੁਣ ਤੁਹਾਨੂੰ ਕੀ ਕਹਾਂ, ਤੁਸੀਂ ਤਾਂ ਆਪ ਹੀ ਹੋ।'' 

ਅੱਧੀ ਰਾਤ ਨੂੰ ਡੂੰਘੀ ਨੀਂਦ ਸੌਂ ਰਿਹਾ ਸੀ ਕਿ...

ਇਕ ਵਿਅਕਤੀ ਅੱਧੀ ਰਾਤ ਨੂੰ ਡੂੰਘੀ ਨੀਂਦ ਸੌਂ ਰਿਹਾ ਸੀ ਕਿ ਫੋਨ ਦੀ ਘੰਟੀ ਵੱਜੀ। ਉੱਧਰੋਂ ਆਵਾਜ਼ ਆਈ,''ਤੁਹਾਨੂੰ ਤਕਲੀਫ ਦੇਣ ਲਈ ਮੁਆਫੀ ਚਾਹੁੰਦਾ ਹਾਂ, ਤੁਹਾਡਾ ਕੁੱਤਾ ਸਾਰੀ ਰਾਤ ਭੌਂਕਦਾ ਰਹਿੰਦਾ ਹੈ ਜਿਸ ਨਾਲ ਮੈਂ ਸੌਂ ਨਹੀਂ ਸਕਦਾ। ਕਿਰਪਾ ਕਰਕੇ ਕੁਝ ਕਰੋ, ਧੰਨਵਾਦ।'' ਅਗਲੀ ਰਾਤ ਇਸ ਵਿਅਕਤੀ ਨੇ ਅੱਧੀ ਰਾਤ ਨੂੰ ਉਸ ਨੂੰ ਫੋਨ ਕੀਤਾ,''ਤੁਹਾਨੂੰ ਤਕਲੀਫ ਦੇਣ ਲਈ ਮੁਆਫੀ ਚਾਹੁੰਦਾ ਹਾਂ। ਅਸਲ 'ਚ ਉਹ ਕੁੱਤਾ ਮੇਰਾ ਨਹੀਂ ਹੈ।'' 

ਕੱਪੜਿਆਂ ਦੀ ਗਾਰੰਟੀ ਬਾਰ
 
ਕੱਪੜੇ ਦੀ ਦੁਕਾਨ 'ਤੇ ਇਕ ਜ਼ਿੱਦੀ ਵਿਅਕਤੀ ਕੱਪੜਿਆਂ ਦੀ ਗਾਰੰਟੀ ਬਾਰੇ ਬਹਿਸ ਕਰ ਰਿਹਾ ਸੀ। ਦੁਕਾਨ ਵਾਲਾ ਬੋਲਿਆ,''ਆਖਰ ਤੁਹਾਨੂੰ ਕਿੰਨਾ ਕੱਪੜਾ ਚਾਹੀਦਾ ਹੈ?'' ਵਿਅਕਤੀ,''ਮੈਨੂੰ ਸਿਰਫ ਅੱਧਾ ਮੀਟਰ ਕੱਪੜਾ ਚਾਹੀਦਾ ਹੈ। ਸਿਰ ਦੀ ਟੋਪੀ ਬਣਵਾਉਣੀ ਹੈ ਪਰ ਕੱਪੜੇ ਦੀ ਗਾਰੰਟੀ ਬਾਰੇ ਤੁਹਾਨੂੰ ਮੈਨੂੰ ਗਾਰੰਟੀ ਦੇਣੀ ਪਵੇਗੀ।'' ਦੁਕਾਨ ਵਾਲਾ,''ਗਾਰੰਟੀ ਇਹ ਹੈ ਕਿ ਤੁਹਾਡਾ ਸਿਰ ਫਟ ਸਕਦਾ ਹੈ ਪਰ ਇਹ ਟੋਪੀ ਨਹੀਂ ਫਟੇਗੀ।'' 

ਸ਼ੇਰਨੀ ਆਪਣੇ ਬੱਚੇ ਨੂੰ
 
ਸ਼ੇਰਨੀ ਆਪਣੇ ਬੱਚੇ ਨੂੰ ਝਿੜਕ ਕੇ ਬੋਲੀ,''ਇਹ ਤੂੰ ਕੀ ਕਰ ਰਿਹਾ ਏਂ?'' ਬੱਚਾ,''ਮੰਮੀ, ਮੈਂ ਇਕ ਆਦਮੀ ਪਿੱਛੇ ਦੌੜ ਕੇ ਉਸ ਨਾਲ ਲੁਕਣ-ਮੀਟੀ ਖੇਡ ਰਿਹਾ ਹਾਂ। ਉਹ ਦਰੱਖਤਾਂ ਦੇ ਪਿੱਛੇ ਲੁਕ ਜਾਂਦਾ ਹੈ, ਮੈਂ ਉਸ ਨੂੰ ਲੱਭ ਲੈਂਦਾ ਹਾਂ।'' ਸ਼ੇਰਨੀ,''ਤੈਨੂੰ ਕਿੰਨੀ ਵਾਰ ਸਮਝਾਇਆ ਹੈ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਖੇਡਦੇ ਨਹੀਂ।'' 

ਤੂੰ ਵਿਆਹ ਕਰਵਾ ਲੈ
 
ਇਕ ਵਿਅਕਤੀ ਦੀ ਉਮਰ ਕਾਫੀ ਹੋ ਚੁੱਕੀ ਸੀ ਪਰ ਉਸ ਨੇ ਵਿਆਹ ਨਹੀਂ ਕਰਵਾਇਆ ਸੀ। ਇਕ ਦਿਨ ਉਸ ਦੇ ਦੋਸਤਾਂ ਦੀ ਪਾਰਟੀ ਵਿਚ ਇਕ ਦੋਸਤ ਨੇ ਪੁੱਛਿਆ,''ਆਖਿਰ ਤੂੰ ਹੁਣ ਤਕ ਵਿਆਹ ਕਿਉਂ ਨਹੀਂ ਕਰਵਾਇਆ?'' ਉਹ ਬੋਲਿਆ,''ਮੇਰੀ ਹਮੇਸ਼ਾ ਤੋਂ ਇਹੋ ਇੱਛਾ ਰਹੀ ਹੈ ਕਿ ਮੈਂ ਕਿਸੇ ਵਿਧਵਾ ਨਾਲ ਵਿਆਹ ਕਰਵਾਵਾਂ।'' ਦੂਜਾ ਦੋਸਤ (ਉਸ ਵੱਲ ਬੜੇ ਧਿਆਨ ਨਾਲ ਦੇਖ ਕੇ ਬੋਲਿਆ),''ਇਹ ਕਿਹੜੀ ਵੱਡੀ ਗੱਲ ਹੈ ਤੂੰ ਵਿਆਹ ਕਰਵਾ ਲੈ, ਵਿਧਵਾ ਉਹ ਆਪਣੇ-ਆਪ ਹੋ ਜਾਵੇਗੀ।' 

ਇਕ ਸ਼ਰਾਰਤੀ ਮੁੰਡਾ
 
ਇਕ ਸ਼ਰਾਰਤੀ ਮੁੰਡਾ ਆਪਣੇ ਵਾਲ ਕਟਵਾਉਂਦਿਆਂ ਨਾਈ ਨੂੰ ਬੋਲਿਆ,''ਕੀ ਤੂੰ ਕਦੇ ਕਿਸੇ ਗਧੇ ਦੀ ਹਜਾਮਤ ਕੀਤੀ ਹੈ?'' ਨਾਈ,''ਪਹਿਲਾਂ ਤਾਂ ਕਦੇ ਨਹੀਂ ਕੀਤੀ, ਅੱਜ ਪਹਿਲਾ ਮੌਕਾ ਹੈ। 

ਸ਼ਰਾਬੀ ਭਰਾ ਨੂੰ ਘਰ ਲਿਜਾ ਰਿਹਾ ਸੀ
ਇਕ ਵਿਅਕਤੀ ਆਪਣੇ ਸ਼ਰਾਬੀ ਭਰਾ ਨੂੰ ਘਰ ਲਿਜਾ ਰਿਹਾ ਸੀ। ਰਸਤੇ ਵਿਚ ਇਕ ਨਦੀ ਦੇ ਪੁਲ ਉੱਪਰੋਂ ਲੰਘਣ ਵੇਲੇ ਸ਼ਰਾਬੀ ਨੇ ਨਦੀ ਵਿਚ ਚੰਨ ਦਾ ਪਰਛਾਵਾਂ ਦੇਖ ਕੇ ਆਪਣੇ ਭਰਾ ਨੂੰ ਪੁੱਛਿਆ,''ਇਹ ਕੀ ਹੈ?'' ਭਰਾ ਨੇ ਕਿਹਾ,''ਇਹ ਚੰਨ ਹੈ।'' ''ਹੈਂ!'' ਨਸ਼ੇ 'ਚ ਟੱਲੀ ਸ਼ਰਾਬੀ ਨੇ ਹੈਰਾਨ ਹੁੰਦਿਆਂ ਕਿਹਾ,'' ਤਾਂ ਕੀ ਮੈਂ ਇੰਨਾ ਉੱਪਰ ਆ ਗਿਆ ਹਾਂ?'' 

ਪਿਓ ਨੇ ਪੁੱਤਰ ਨੂੰ ਕਿਹਾ

ਪਿਓ ਨੇ ਪੁੱਤਰ ਨੂੰ ਕਿਹਾ,''ਪਤਾ ਨਹੀਂ ਤੇਰੇ ਕੰਮ ਕਰਨ ਦਾ ਕੀ ਤਰੀਕਾ ਹੈ? ਮੈਂ 50 ਰੁਪਏ ਮਹੀਨਾ 'ਤੇ ਇਕ ਫਰਮ ਵਿਚ ਨੌਕਰੀ ਸ਼ੁਰੂ ਕੀਤੀ ਸੀ ਅਤੇ 5 ਸਾਲਾਂ 'ਚ ਉਸ ਫਰਮ ਦਾ ਮਾਲਕ ਬਣ ਗਿਆ ਸੀ।'' ਪੁੱਤਰ ਬੋਲਿਆ,''ਉਸ ਵੇਲੇ ਦੀ ਗੱਲ ਹੋਰ ਸੀ ਪਿਤਾ ਜੀ, ਹੁਣ ਹਰ ਜਗ੍ਹਾ ਬਾਕਾਇਦਾ ਹਿਸਾਬ-ਕਿਤਾਬ ਰੱਖਿਆ ਜਾਂਦਾ ਹੈ। 

ਕੁੜੀਆਂ ਦੇ ਚੱਕਰ 'ਚ
 
ਇਕ ਵਿਅਕਤੀ ਆਪਣੇ ਦੋਸਤ ਨੂੰ ਕਹਿ ਰਿਹਾ ਸੀ,''ਜਦੋਂ ਤੋਂ ਬੇਟੇ ਨੂੰ ਕਾਲਜ 'ਚ ਦਾਖਲ ਕਰਵਾਇਆ ਹੈ, ਪੜ੍ਹਾਈ ਵੱਲ ਧਿਆਨ ਦੇਣ ਦੀ ਬਜਾਇ ਕੁੜੀਆਂ ਦੇ ਚੱਕਰ 'ਚ ਹੀ ਪਿਆ ਰਹਿੰਦਾ ਹੈ। ਕੰਟੀਨ ਵਿਚ, ਲਾਇਬ੍ਰੇਰੀ ਵਿਚ, ਬਾਗ ਵਿਚ, ਸਗੋਂ ਕਾਲਜ ਦੇ ਬਾਹਰ ਵੀ ਕੁੜੀਆਂ ਨਾਲ ਘੁੰਮਦਾ ਰਹਿੰਦਾ ਹੈ। ਜੇ ਮੈਨੂੰ ਪਤਾ ਹੁੰਦਾ ਕਿ ਕਾਲਜ ਵਿਚ ਇਹੋ ਕੁਝ ਹੁੰਦਾ ਹੈ ਤਾਂ ਮੈਂ ਉਸ ਨੂੰ ਦੁਕਾਨ 'ਤੇ ਬਿਠਾ ਦਿੰਦਾ ਤੇ ਖੁਦ ਕਾਲਜ ਵਿਚ ਦਾਖਲ ਹੋ ਜਾਂਦਾ।'' 

ਹਮਾਯੂੰ ਨੂੰ ਪੜ੍ਹਨ ਦਾ ਬੜਾ ਸ਼ੌਕ ਸੀ

ਇਤਿਹਾਸ ਦਾ ਅਧਿਆਪਕ,''ਮੁਗਲ ਸਮਰਾਟ ਹਮਾਯੂੰ ਨੂੰ ਪੜ੍ਹਨ ਦਾ ਬੜਾ ਸ਼ੌਕ ਸੀ। ਇਥੋਂ ਤਕ ਕਿ ਉਨ੍ਹਾਂ ਦਾ ਦੇਹਾਂਤ ਵੀ ਲਾਇਬ੍ਰੇਰੀ  ਦੀਆਂ ਪੌੜੀਆਂ ਤੋਂ ਤਿਲਕਣ ਕਾਰਨ ਹੋਇਆ ਸੀ। ਦੱਸੋ, ਉਨ੍ਹਾਂ ਦੇ ਉਥਲ-ਪੁਥਲ ਭਰੇ ਜੀਵਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?'' ਮੋਹਣ,''ਸਰ, ਇਹੋ ਕਿ ਸਾਨੂੰ ਕਦੇ ਲਾਇਬ੍ਰੇਰੀ ਨਹੀਂ ਜਾਣਾ ਚਾਹੀਦਾ।''

ਪਿਓ ਆਪਣੇ ਪੁੱਤ ਨੂੰ 
ਪਿਓ ਆਪਣੇ ਪੁੱਤ ਨੂੰ ਕੁੱਟ ਰਿਹਾ ਸੀ। ਫਿਰ ਬੋਲਿਆ,''ਪੁੱਤਰਾ, ਮੈਂ ਤੈਨੂੰ ਇਸ ਲਈ ਕੁੱਟ ਰਿਹਾ ਹਾਂ ਕਿਉਂਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ।'' ਪੁੱਤ ਅੱਖਾਂ ਪੂੰਝਦਾ ਬੋਲਿਆ,''ਡੈਡੀ, ਪਿਆਰ ਤਾਂ ਮੈਨੂੰ ਵੀ ਤੁਹਾਡੇ ਨਾਲ ਬਹੁਤ ਹੈ ਪਰ ਕਾਸ਼! ਮੈਂ ਇੰਨਾ ਵੱਡਾ ਹੁੰਦਾ ਕਿ ਤੁਹਾਡੇ ਪਿਆਰ ਦਾ ਜਵਾਬ ਪਿਆਰ ਨਾਲ ਦੇ ਸਕਦਾ।'' 

ਅੱਜ ਦੀ ਰਾਤ...
 
ਇਕ ਚੋਰ ਰਾਤ ਵੇਲੇ ਕਿਸੇ ਦੇ ਘਰੋਂ ਚੋਰੀ ਕਰਕੇ ਭੱਜਿਆ। ਘਰ ਦੇ ਮਾਲਕ ਨੇ ਉਸ ਦਾ ਪਿੱਛਾ ਕੀਤਾ ਪਰ ਉਸ ਨੂੰ ਫੜ ਨਾ ਸਕਿਆ। ਘਰ ਦਾ ਮਾਲਕ ਦੁਖੀ ਹੋ ਕੇ ਬੋਲਿਆ,''ਅੱਜ ਦੀ ਰਾਤ ਹੀ ਬੜੀ ਮਨਹੂਸ ਹੈ।'' ਚੋਰ ਭੱਜਦਾ-ਭੱਜਦਾ ਬੋਲਿਆ,'' ਪਰ ਮੇਰੇ ਲਈ ਤਾਂ ਨਹੀਂ।''

ਅੱਜ ਮੇਰੇ ਗਧੇ ਦਾ ਵਿਆਹ ਹੈ
ਇਕ ਵਿਅਕਤੀ ਆਪਣੇ ਗਧੇ ਨੂੰ ਮਲ-ਮਲ ਕੇ ਨੁਹਾ ਰਿਹਾ ਸੀ। ਇਕ ਦੋਸਤ ਨੇ ਇਸਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ,''ਅੱਜ ਮੇਰੇ ਗਧੇ ਦਾ ਵਿਆਹ ਹੈ, ਇਸ ਲਈ ਇਸਨੂੰ ਨੁਹਾ ਰਿਹਾ ਹਾਂ।'' ਦੋਸਤ ਨੇ ਪੁੱਛਿਆ,''ਤਾਂ ਇਸ ਖੁਸ਼ੀ 'ਚ ਸਾਨੂੰ ਕੀ ਖੁਆ ਰਿਹਾ ਏਂ?'' ਗਧੇ ਦਾ ਮਾਲਕ ਬੋਲਿਆ,''ਜੋ ਦੁਲਹਾ ਖਾਵੇਗਾ, ਤੂੰ ਵੀ ਉਹੋ ਖਾ ਲਵੀਂ।'' 

ਇਕ ਕੁੜੀ
ਇਕ ਹਰਿਆਣਵੀ ਬਜ਼ੁਰਗ ਨੇ ਸੜਕ 'ਤੇ ਸਾਈਕਲ ਚਲਾਉਣ ਵੇਲੇ ਇਕ ਕੁੜੀ ਵਿਚ ਸਾਈਕਲ ਮਾਰ ਦਿੱਤਾ। ਕੁੜੀ ਉੱਠ ਕੇ ਕੱਪੜੇ ਝਾੜਦੀ ਬੋਲੀ,''ਤਾਊ, ਘੱਟੋ-ਘੱਟ ਘੰਟੀ ਹੀ ਮਾਰ ਲੈਂਦਾ।'' ਬਜ਼ੁਰਗ ਬੋਲਿਆ,''ਛੋਰੀ, ਤੂੰ ਵੀ ਅਜੀਬ ਗੱਲ ਕਰਦੀ ਏਂ। ਪੂਰੇ ਦਾ ਪੂਰਾ ਸਾਈਕਲ ਮੈਂ ਤੈਨੂੰ ਮਾਰ ਦਿੱਤਾ, ਅਜੇ ਵੀ ਕੀ ਘੰਟੀ ਦੀ ਕਸਰ ਬਾਕੀ ਰਹਿ ਗਈ ਸੀ?''

ਦੱਸ ਮੈਂ ਹੁਣੇ ਕੀ ਪੁੱਛਿਆ ਹੈ?
ਅਧਿਆਪਕ ਨੇ ਜਮਾਤ ਵਿਚ ਪੁੱਛਿਆ,''ਦਿੱਲੀ ਵਿਚ ਕੁਤਬ ਮੀਨਾਰ ਦੇਖਣ ਜਾਓਗੇ?'' ਨੀਂਦ 'ਚ ਡੁੱਬੇ ਇਕ ਮੁੰਡੇ ਨੂੰ ਅਧਿਆਪਕ ਨੇ ਪੁੱਛਿਆ,''ਮਿੰਟੂ, ਦੱਸ ਮੈਂ ਹੁਣੇ ਕੀ ਪੁੱਛਿਆ ਹੈ?'' ਮੁੰਡਾ,''ਸਰ, ਤੁਸੀਂ ਕਿਹਾ ਸੀ ਦਿੱਲੀ ਵਿਚ ਕੁੱਤਾ ਬੀਮਾਰ ਹੈ, ਦੇਖਣ ਜਾਓਗੇ?''


ਉਹ ਬੜੀ ਬੋਰਿੰਗ ਨਿਕਲੀ
ਇਕ ਵਿਅਕਤੀ ਲਾਇਬ੍ਰੇਰੀਅਨ ਕੋਲ ਗਿਆ ਤੇ ਬੋਲਿਆ,''ਪਿਛਲੇ ਹਫਤੇ ਮੈਂ ਜਿਹੜੀ ਕਿਤਾਬ ਤੁਹਾਡੇ ਕੋਲੋਂ ਲੈ ਗਿਆ ਸੀ, ਉਹ ਬੜੀ ਬੋਰਿੰਗ ਨਿਕਲੀ। ਉਸ ਵਿਚ ਕੋਈ ਵੀ ਢੰਗ ਦੀ ਕਹਾਣੀ ਨਹੀਂ ਸੀ, ਬਸ ਪਾਤਰਾਂ ਦੇ ਨਾਂ ਹੀ ਭਰੇ ਪਏ ਸਨ।'' ਲਾਇਬ੍ਰੇਰੀਅਨ,''ਅੱਛਾ ਤਾਂ ਤੁਸੀਂ ਉਹੋ ਸੱਜਣ ਹੋ ਜੋ ਪਿਛਲੇ ਹਫਤੇ ਸਾਡੀ ਟੈਲੀਫੋਨ ਡਾਇਰੈਕਟਰੀ ਲੈ ਗਏ ਸੀ?''

ਮੈਨੂੰ ਹੀ ਮੂਰਖ ਕਿਉਂ ਬਣਾਉਂਦਾ ਏਂ?
ਬੰਤਾ (ਖਿਝ ਕੇ ਸੰਤੇ ਨੂੰ),''ਯਾਰ, ਤੂੰ ਹਰ ਵੇਲੇ ਮੈਨੂੰ ਹੀ ਮੂਰਖ ਕਿਉਂ ਬਣਾਉਂਦਾ ਏਂ?'' ਸੰਤਾ,''ਇਸ ਲਈ ਕਿ ਤੂੰ 'ਬੰਤਾ' ਏਂ।"

ਸਰ, ਕੀ ਤੁਸੀਂ ਦੱਸ ਸਕਦੇ ਹੋ ਕਿ...
ਕਿਸੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਇਕ ਪੱਤਰਕਾਰ ਨੇ ਪੁੱਛਿਆ,''ਸਰ, ਕੀ ਤੁਸੀਂ ਦੱਸ ਸਕਦੇ ਹੋ ਕਿ ਨਿਊ ਜਰਸੀ ਕਿਥੇ ਹੈ?'' ਵਿਦੇਸ਼ ਮੰਤਰੀ,''ਹਾਂ ਦੱਸ ਸਕਦਾ ਹਾਂ, ਉਹ ਮੈਂ ਆਪਣੀ ਅਲਮਾਰੀ 'ਚ ਰੱਖੀ ਹੋਈ ਹੈ।'' 

ਇਕ ਗੱਪੀ
ਇਕ ਗੱਪੀ ਗੱਪਾਂ ਮਾਰ ਰਿਹਾ ਸੀ ਕਿ ਮੈਂ ਲੰਡਨ, ਪੈਰਿਸ, ਰੋਮ, ਕਾਹਿਰਾ, ਟੋਕੀਓ, ਬੀਜਿੰਗ ਵਗੈਰਾ ਸਾਰੇ ਸ਼ਹਿਰਾਂ ਦੀ ਸੈਰ ਕੀਤੀ ਹੈ। ਉਸ ਦਾ ਦੋਸਤ ਬੋਲਿਆ,''ਇਸ ਦਾ ਮਤਲਬ ਹੈ ਕਿ ਤੈਨੂੰ ਭੂਗੋਲ ਦਾ ਪੂਰਾ ਪਤਾ ਹੈ?'' ਗੱਪੀ ਬੋਲਿਆ,''ਕਿਉਂ ਨਹੀਂ? ਭੂਗੋਲ 'ਚ ਤਾਂ ਮੈਂ ਪੂਰਾ ਇਕ ਹਫਤਾ ਠਹਿਰਿਆ ਸੀ।'' 

ਇਕ ਕੁੜੀ ਦਾ ਵਿਆਹ ਨਹੀਂ ਹੋ ਰਿਹਾ ਸੀ
ਇਕ ਕੁੜੀ ਦਾ ਵਿਆਹ ਨਹੀਂ ਹੋ ਰਿਹਾ ਸੀ। ਉਹ ਮੈਰਿਜ ਬਿਊਰੋ ਗਈ। ਬਿਊਰੋ ਵਾਲਿਆਂ ਨੇ ਉਸਨੂੰ ਆਪਣੀ ਪਸੰਦ ਦੱਸਣ ਲਈ ਕਿਹਾ ਤਾਂ ਉਹ ਬੋਲੀ,''ਮੈਨੂੰ ਹੱਸਮੁਖ ਸੁਭਾਅ ਵਾਲਾ ਪਤੀ ਚਾਹੀਦਾ ਹੈ, ਜੋ ਮੇਰੇ ਕਹਿਣ 'ਤੇ ਕੰਮ ਕਰੇ। ਮੈਂ ਕਹਾਂ ਤਾਂ ਡਾਂਸ ਕਰੇ, ਮੈਂ ਨਾ ਚਾਹਾਂ ਤਾਂ ਬੰਦ ਹੋ ਜਾਵੇ, ਮੇਰਾ ਮੂਡ ਆਫ ਹੋਵੇ ਤਾਂ ਮੈਨੂੰ ਚੁਟਕਲੇ ਸੁਣਾ ਕੇ ਹਸਾਏ, ਗਾਣੇ ਗਾਵੇ।'' ਬਿਊਰੋ ਵਾਲਾ ਬੋਲਿਆ,''ਮੈਂ ਸਮਝ ਗਿਆ ਮੈਡਮ, ਤੁਹਾਨੂੰ ਪਤੀ ਨਹੀਂ, ਇਕ ਟੀ. ਵੀ. ਦੀ ਲੋੜ ਹੈ।'' 

ਭੋਲੇ-ਭਾਲੇ ਤੇ ਸਿੱਧੇ-ਸਾਦੇ ਲੋਕ
ਨੇਪਾਲੀ ਗੋਰਖਾ ਲੋਕ ਭੋਲੇ-ਭਾਲੇ ਤੇ ਸਿੱਧੇ-ਸਾਦੇ ਹੁੰਦੇ ਹਨ। ਇਕ ਨੇਪਾਲੀ ਨੂੰ ਨਦੀ ਕੰਢੇ ਬੋਤਲ ਪਈ ਮਿਲੀ। ਉਸ ਨੂੰ ਖੋਲ੍ਹਣ 'ਤੇ ਇਕ ਜਿੰਨ ਨਿਕਲਿਆ ਅਤੇ ਬੋਲਿਆ,''ਆਪਣੀਆਂ ਕੋਈ ਵੀ 3 ਇੱਛਾਵਾਂ ਦੱਸੋ, ਮੈਂ ਪੂਰੀਆਂ ਕਰਾਂਗਾ।'' ਨੇਪਾਲੀ ਬੋਲਿਆ,''ਇਕ ਸ਼ਾਨਦਾਰ ਕੋਠੀ, ਕਾਰ, ਧਨ-ਦੌਲਤ ਚਾਹੀਦਾ ਹੈ। ਦੂਜੀ ਇੱਛਾ ਇਹ ਹੈ ਕਿ ਉਸ ਕੋਠੀ ਵਿਚ ਇਕ ਅਮੀਰ ਜੋੜਾ ਤੇ ਉਸ ਦੇ ਬੱਚੇ ਹੋਣ।'' ਇਹ ਸਭ ਪੂਰਾ ਕਰਕੇ ਜਿੰਨ ਬੋਲਿਆ,''ਹੁਣ ਤੀਜੀ ਇੱਛਾ ਵੀ ਦੱਸ।'' ਨੇਪਾਲੀ ਸੋਚ-ਸੋਚ ਕੇ ਬੋਲਿਆ,''ਮੈਨੂੰ ਉਸ ਕੋਠੀ 'ਚ ਵਾਚਮੈਨ ਲਗਵਾ ਦੇ।''

ਸੱਚਾ ਸੁੱਖ ਕੀ ਹੈ
ਸੱਚਾ ਸੁੱਖ ਕੀ ਹੈ, ਇਸ ਬਾਰੇ ਇਕ ਅੰਗਰੇਜ਼, ਇਕ ਜਰਮਨ ਤੇ ਇਕ ਰੂਸੀ ਵਿਚਕਾਰ ਬਹਿਸ ਜਾਰੀ ਸੀ। ਅੰਗਰੇਜ਼ ਬੋਲਿਆ,''ਸੱਚਾ ਸੁੱਖ ਇਹ ਹੈ ਕਿ ਜਦੋਂ ਸ਼ਾਮ ਨੂੰ ਤੁਸੀਂ ਦਫਤਰ ਤੋਂ ਘਰ ਵਾਪਸ ਆਓ ਤਾਂ ਅੱਗੇ ਨੇੜੇ ਤੁਹਾਡੀਆਂ ਚੱਪਲਾਂ ਰੱਖੀਆਂ ਹੋਣ।'' ਜਰਮਨ ਬੋਲਿਆ,''ਸੱਚਾ ਸੁੱਖ ਇਹ ਹੈ ਕਿ ਯਾਤਰਾ ਦੌਰਾਨ ਤੁਹਾਨੂੰ ਇਕ ਕੁੜੀ ਮਿਲ ਜਾਵੇ ਜੋ ਤੁਹਾਡਾ ਭਰਪੂਰ ਮਨੋਰੰਜਨ ਕਰੇ।'' ਰੂਸੀ ਬੋਲਿਆ,''ਸੱਚਾ ਸੁੱਖ ਇਹ ਹੈ ਕਿ ਰਾਤ ਨੂੰ ਪੁਲਸ ਤੁਹਾਨੂੰ ਸੌਂਦਿਆਂ ਨੂੰ ਜਗਾ ਕੇ ਕਹੇ 'ਅਯਾਨ ਗੋਨਾਵਿਚ, ਤੈਨੂੰ ਹਿਰਾਸਤ 'ਚ ਲਿਆ ਜਾਂਦਾ ਹੈ' ਅਤੇ ਤੁਸੀਂ ਕਹੋ 'ਸਰ, ਅਯਾਨ ਗੋਨਾਵਿਚ ਅਗਲੇ ਮਕਾਨ ਵਿਚ ਰਹਿੰਦਾ ਹੈ।''

ਸੋਹਣੀਆਂ ਔਰਤਾਂ ਬੇਵਕੂਫ ਆਦਮੀਆਂ ਨਾਲ ਵਿਆਹ ਕਿਉਂ ਕਰਵਾਉਂਦੀਆਂ ਹਨ
ਪਤੀ (ਅਖਬਾਰ ਪੜ੍ਹਦਿਆਂ),''ਰਮਾ, ਮੈਂ ਹਮੇਸ਼ਾ ਅਜਿਹੀ ਖਬਰ ਪੜ੍ਹ ਕੇ ਹੈਰਾਨ ਹੋ ਜਾਂਦਾ ਹਾਂ ਕਿ ਬਹੁਤ ਜ਼ਿਆਦਾ ਸੋਹਣੀਆਂ ਔਰਤਾਂ ਬਹੁਤ ਜ਼ਿਆਦਾ ਬੇਵਕੂਫ ਆਦਮੀਆਂ ਨਾਲ ਹੀ ਕਿਉਂ ਵਿਆਹ ਕਰਵਾਉਂਦੀਆਂ ਹਨ?'' ਪਤਨੀ,''ਹੁਣ ਮੈਂ ਤੁਹਾਨੂੰ ਆਪਣੀ 'ਆਪ ਬੀਤੀ' ਸੁਣਾ ਕੇ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੀ।''

ਮੱਖੀ ਤੇ ਮੱਛਰ 'ਚ ਕੀ ਫਰਕ ਹੁੰਦਾ ਹੈ
ਅਧਿਆਪਕ,''ਚੱਲ ਪ੍ਰੈਟੀ ਦੱਸ ਕਿ ਮੱਖੀ ਤੇ ਮੱਛਰ 'ਚ ਕੀ ਫਰਕ ਹੁੰਦਾ ਹੈ?'' ਪ੍ਰੈਟੀ,''ਸਰ, ਕੋਈ ਫਰਕ ਨਹੀਂ ਹੁੰਦਾ। ਦੋਵੇਂ ਡਾਕਟਰੀ ਲਾਈਨ 'ਚ ਹਨ।'' ਅਧਿਆਪਕ,''ਉਹ ਕਿਵੇਂ?'' ਪ੍ਰੈਟੀ,''ਇਕ ਚੈੱਕਅੱਪ ਕਰਦੀ ਹੈ, ਦੂਜਾ ਟੀਕਾ ਲਗਾਉਂਦਾ ਹੈ।''

ਪਤਨੀ ਗੁੱਸੇ ਨਾਲ
ਮਾਂ ਬੱਚੀ ਨੂੰ ਝਿੜਕ ਰਹੀ ਸੀ ਕਿ ਉਸਨੇ ਮੁਰਗੀਆਂ ਵਾਲਾ ਖੁੱਡਾ ਕਿਉਂ ਖੋਲ੍ਹ ਦਿੱਤਾ, ਸਾਰੀਆਂ ਮੁਰਗੀਆਂ ਬਾਹਰ ਨਿਕਲ ਗਈਆਂ ਹਨ। ਪਤੀ ਬੋਲਿਆ,''ਬੱਚੀ ਨੂੰ ਕਿਉਂ ਝਿੜਕ ਰਹੀ ਏਂ? ਮੁਰਗੀਆਂ ਸ਼ਾਮ ਨੂੰ ਘਰ ਮੁੜ ਆਉਣਗੀਆਂ।'' ਪਤਨੀ ਗੁੱਸੇ ਨਾਲ ਬੋਲੀ,''ਸਾਡੇ ਘਰ ਕਿਵੇਂ ਮੁੜ ਆਉਣਗੀਆਂ, ਆਪਣੇ-ਆਪਣੇ ਘਰਾਂ ਨੂੰ ਨਹੀਂ ਚਲੀਆਂ ਜਾਣਗੀਆਂ?''

''ਓ ਯਾਰ! ਇੰਨੀ ਛੋਟੀ ਗੱਲ
ਮਹਿੰਦਰ,''ਓ ਯਾਰ! ਇੰਨੀ ਛੋਟੀ ਗੱਲ ਤਾਂ ਕੋਈ ਗਧਾ ਵੀ ਸਮਝ ਸਕਦਾ ਹੈ।'' ਵਿਨੋਦ,''ਤਾਂ ਹੀ ਤੂੰ ਇੰਨੀ ਜਲਦੀ ਸਮਝ ਗਿਆਂ।''

ਹਰ ਚੀਜ਼ ਬੜੀ ਸਵਾਦ ਸੀ
ਮਾਲਕ (ਨਵੇਂ ਨੌਕਰ ਨੂੰ),''ਕੀ ਤੂੰ ਫਰਿੱਜ ਦੀ ਚੰਗੀ ਤਰ੍ਹਾਂ ਸਫਾਈ ਕਰ ਲਈ ਹੈ?'' ਨਵਾਂ ਨੌਕਰ,''ਹਾਂ ਮਾਲਕ, ਉਸ ਵਿਚ ਪਈ ਹਰ ਚੀਜ਼ ਬੜੀ ਸਵਾਦ ਸੀ।''

ਸਿਸਟਰ, ਇਕ ਗਲਾਸ ਪਾਣੀ ਦੇਣਾ
ਇਕ ਮਰੀਜ਼ ਜਿਸਦੇ ਗਲੇ ਦਾ ਤਾਜ਼ਾ-ਤਾਜ਼ਾ ਆਪ੍ਰੇਸ਼ਨ ਹੋਇਆ ਸੀ, ਡਿਊਟੀ 'ਤੇ ਮੌਜੂਦ ਨਰਸ ਨੂੰ ਬੋਲਿਆ,''ਸਿਸਟਰ, ਇਕ ਗਲਾਸ ਪਾਣੀ ਦੇਣਾ।'' ਨਰਸ,''ਕੀ ਤੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਹੈ?'' ਮਰੀਜ਼,''ਨਹੀਂ, ਅਸਲ 'ਚ ਮੈਂ ਦੇਖਣਾ ਚਾਹੁੰਦਾ ਹਾਂ ਕਿ ਕਿਤੇ ਮੇਰਾ ਗਲਾ ਲੀਕ ਤਾਂ ਨਹੀਂ ਕਰ ਰਿਹਾ।''

ਦੂਰ ਰਹਿਣ ਨਾਲ ਪਿਆਰ ਵਧਦਾ ਹੈ
ਪਤਨੀ,''ਮੈਨੂੰ ਸਮਝ ਨਹੀਂ ਆਉਂਦੀ ਕਿ ਮੈਨੂੰ ਪੇਕਿਆਂ ਨੂੰ ਭੇਜਣ ਵੇਲੇ ਤੁਹਾਨੂੰ ਇੰਨੀ ਖੁਸ਼ੀ ਕਿਉਂ ਹੁੰਦੀ ਹੈ?'' ਪਤੀ,''ਤੂੰ ਨਹੀਂ ਸਮਝੇਂਗੀ, ਸਿਆਣੇ ਕਹਿੰਦੇ ਹਨ ਕਿ ਦੂਰ-ਦੂਰ ਰਹਿਣ ਨਾਲ ਪਿਆਰ ਵਧਦਾ ਹੈ।''

3-3 ਘੰਟੇ ਬਾਅਦ ਦਵਾਈ ਲਵੀਂ
ਜੱਜ (ਜੇਬਕਤਰੇ ਨੂੰ),''ਮੈਂ ਹੈਰਾਨ ਹਾਂ ਕਿ ਤੂੰ ਉਸੇ ਡਾਕਟਰ ਦੀ ਘੜੀ ਚੋਰੀ ਕੀਤੀ ਜਿਸਨੇ ਤੈਨੂੰ ਮੁਫਤ ਦਵਾਈ ਦਿੱਤੀ ਸੀ।'' ਜੇਬਕਤਰਾ,''ਜਨਾਬ, ਉਸਨੇ ਕਿਹਾ ਸੀ ਕਿ ਹਰ 3-3 ਘੰਟੇ ਬਾਅਦ ਦਵਾਈ ਲਵੀਂ ਪਰ ਮੇਰੇ ਕੋਲ ਸਮਾਂ ਦੇਖਣ ਲਈ ਘੜੀ ਹੀ ਨਹੀਂ ਸੀ।''

ਇਕ ਲਾਲਚੀ ਵਿਅਕਤੀ ਕੋਲ ਬੈਠੀ ਔਰਤ
ਰੇਲਗੱਡੀ ਵਿਚ ਸਫਰ ਕਰ ਰਹੇ ਇਕ ਲਾਲਚੀ ਵਿਅਕਤੀ ਕੋਲ ਬੈਠੀ ਔਰਤ ਦਾ ਬੇਟਾ ਆਈਸਕ੍ਰੀਮ ਨਹੀਂ ਖਾ ਰਿਹਾ ਸੀ। ਔਰਤ ਨੇ ਉਸਨੂੰ 4-5 ਵਾਰ ਕਿਹਾ,''ਆਈਸਕ੍ਰੀਮ ਖਾ ਲੈ ਬੇਟਾ, ਨਹੀਂ ਤਾਂ ਮੈਂ ਤੇਰੀ ਆਈਸਕ੍ਰੀਮ ਇਨ੍ਹਾਂ ਨੂੰ ਦੇ ਦੇਵਾਂਗੀ।'' ਔਰਤ ਨੇ 4-5 ਵਾਰ ਫਿਰ ਕਿਹਾ ਤਾਂ ਉਹ ਵਿਅਕਤੀ ਖਿਝ ਕੇ ਬੋਲਿਆ,''ਮੈਡਮ, ਜਲਦੀ ਨਾਲ ਫੈਸਲਾ ਕਰੋ, ਆਈਸਕ੍ਰੀਮ ਦੇ ਚੱਕਰ 'ਚ ਮੈਂ 4 ਸਟੇਸ਼ਨ ਅੱਗੇ ਆ ਗਿਆ ਹਾਂ।''

ਮੇਰੇ ਇਲਾਜ ਨਾਲ ਤੁਹਾਨੂੰ ਕਾਫੀ ਫਾਇਦਾ ਹੋਇਆ
ਡਾਕਟਰ (ਮਰੀਜ਼ ਨੂੰ),''ਲੱਗਦਾ ਹੈ ਕਿ ਮੇਰੇ ਇਲਾਜ ਨਾਲ ਤੁਹਾਨੂੰ ਕਾਫੀ ਫਾਇਦਾ ਹੋਇਆ ਹੈ?'' ਮਰੀਜ਼,''ਪਰ ਓਨਾ ਨਹੀਂ ਜਿੰਨਾ ਤੁਹਾਨੂੰ ਹੋਇਆ ਹੈ।'' 

ਇਕ ਬਹੁਤ ਸੋਹਣੀ ਔਰਤ
ਇਕ ਬਹੁਤ ਸੋਹਣੀ ਔਰਤ ਦੇ ਪਤੀ ਦੇ ਦੇਹਾਂਤ ਤੋਂ ਬਾਅਦ ਉਸਦੇ ਪਤੀ ਦਾ ਇਕ ਦੋਸਤ ਔਰਤ ਨਾਲ ਹਮਦਰਦੀ ਜਤਾਉਣ ਲਈ ਉਸਦੇ ਕੋਲ ਪਹੁੰਚਿਆ ਤੇ ਪੁੱਛਿਆ,''ਕੀ ਮੈਂ ਤੁਹਾਡੇ ਪਤੀ ਦੀ ਜਗ੍ਹਾ ਲੈ ਸਕਦਾ ਹਾਂ?'' ਔਰਤ ਬੜੀ ਬੇਰੁਖੀ ਨਾਲ ਬੋਲੀ,''ਮੈਨੂੰ ਕੋਈ ਇਤਰਾਜ਼ ਨਹੀਂ, ਕਬਰਿਸਤਾਨ ਵਾਲਿਆਂ ਨੂੰ ਪੁੱਛ ਲਵੋ।''

ਮੁੰਡਾ 15 ਸਾਲ ਦੀ ਉਮਰ 'ਚ
ਪਾਪਾ (ਪ੍ਰੈਟੀ ਨੂੰ),''ਪ੍ਰੈਟੀ, ਰਿਪੋਰਟ ਵਿਚ ਲਿਖਿਆ ਹੈ ਕਿ ਅਮਰੀਕਾ ਵਿਚ ਹਰ ਮੁੰਡਾ 15 ਸਾਲ ਦੀ ਉਮਰ 'ਚ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਂਦਾ ਹੈ।'' ਪ੍ਰੈਟੀ,''ਪਰ ਪਾਪਾ, ਭਾਰਤ ਵਿਚ ਤਾਂ ਹਰ ਬੱਚਾ ਇਕ ਸਾਲ ਦੀ ਉਮਰ 'ਚ ਹੀ ਭੱਜਣ ਲੱਗਦਾ ਹੈ।''

ਅੱਜ ਕਿੰਨੀ ਤਰੀਕ ਹੈ
ਕਿਸੇ ਦੇ ਘਰ ਆਇਆ ਮਹਿਮਾਨ ਵਾਪਸ ਜਾਣ ਦਾ ਨਾਂ ਨਹੀਂ ਲੈ ਰਿਹਾ ਸੀ। ਘਰ ਵਾਲੇ ਉਸਨੂੰ ਤੁਰਦਾ ਕਰਨਾ ਚਾਹੁੰਦੇ ਸਨ। ਸੋ ਉਨ੍ਹਾਂ ਨੇ ਉਸਨੂੰ ਰੋਜ਼ਾਨਾ ਦਾਲ ਖੁਆਉਣੀ ਸ਼ੁਰੂ ਕਰ ਦਿੱਤੀ। ਮਹਿਮਾਨ ਦਾਲ ਖਾ-ਖਾ ਕੇ ਤੰਗ ਆ ਗਿਆ। ਇਕ ਦਿਨ ਮਹਿਮਾਨ ਤੇ ਮੇਜ਼ਬਾਨ ਘਰ ਦੇ ਲਾਅਨ 'ਚ ਬੈਠੇ ਗੱਲਾਂ ਕਰ ਰਹੇ ਸਨ ਕਿ ਮੇਜ਼ਬਾਨ ਨੇ ਮਹਿਮਾਨ ਨੂੰ ਪੁੱਛਿਆ,''ਅੱਜ ਕਿੰਨੀ ਤਰੀਕ ਹੈ?'' ਮਹਿਮਾਨ ਬੋਲਿਆ,''ਸਰਕਾਰੀ ਤਰੀਕ ਦਾ ਤਾਂ ਪਤਾ ਨਹੀਂ ਪਰ ਅੱਜ ਦਾਲ ਦੀ 28ਵੀਂ ਤਰੀਕ ਹੈ।''

ਪ੍ਰਿੰਸ, ਨਾਲੇ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਹਨ
ਅਧਿਆਪਕ,''ਪ੍ਰਿੰਸ, ਨਾਲੇ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਹਨ?'' ਪ੍ਰਿੰਸ,''ਪੀ. ਐੱਚ. ਡੀ.।'' ਅਧਿਆਪਕ,''ਕੀ ਮਤਲਬ?'' ਪ੍ਰਿੰਸ,''ਪਜ਼ਾਮਾ ਹੋਲਡਿੰਗ ਡਿਵਾਈਸ।''

ਕੀ ਦੱਸਾਂ ਯਾਰ, ਮੇਰੀ ਪਤਨੀ.....
ਵਿਨੋਦ (ਬੜੇ ਦੁਖੀ ਲਹਿਜੇ 'ਚ),''ਕੀ ਦੱਸਾਂ ਯਾਰ, ਮੇਰੀ ਪਤਨੀ ਵਿਆਹ ਤੋਂ 2 ਸਾਲ ਬਾਅਦ ਹੀ ਰੱਬ ਨੂੰ ਪਿਆਰੀ ਹੋ ਗਈ।'' ਸੁਧੀਰ,''ਬੜਾ ਕਿਸਮਤ ਵਾਲਾ ਏਂ ਭਰਾ ਜੋ ਉਹ ਆਪਣਾ ਅਸਲੀ ਰੂਪ ਤੈਨੂੰ ਦਿਖਾਉਣ ਤੋਂ ਪਹਿਲਾਂ ਹੀ ਤੇਰੇ ਤੋਂ ਕਿਨਾਰਾ ਕਰ ਗਈ।'' 

ਇਕ ਸੈਲਾਨੀ ਨੇ ਰਾਤ ਨੂੰ...
ਪਹਾੜੀ ਸ਼ਹਿਰ ਦੇ ਹੋਟਲ 'ਚ ਠਹਿਰੇ ਇਕ ਸੈਲਾਨੀ ਨੇ ਰਾਤ ਨੂੰ ਠੰਡ ਲੱਗਣ 'ਤੇ ਕੰਬਲ ਮੰਗਵਾਉਣ ਲਈ ਰਿਸੈਪਸ਼ਨ 'ਤੇ ਬੈਠੀ ਕੁੜੀ ਨੂੰ ਕਿਹਾ,''ਮਿਸ, ਮੈਨੂੰ ਬੜੀ ਠੰਡ ਲੱਗ ਰਹੀ ਹੈ, ਜੇ ਤੁਸੀਂ...।'' ਕੁੜੀ ਉਸਦੀ ਗੱਲ ਕੱਟਦੀ ਹੋਈ ਬੋਲੀ,''ਤੁਸੀਂ ਫਿਕਰ ਨਾ ਕਰੋ, ਮੈਂ 5 ਮਿੰਟਾਂ 'ਚ ਤੁਹਾਡੇ ਕੋਲ ਪਹੁੰਚ ਰਹੀ ਹਾਂ।''

ਕੀ ਡਾਕਟਰ ਨੇ ਨੀਂਦ ਦੀਆਂ ਗੋਲੀਆਂ ਨਹੀਂ ਭੇਜੀਆਂ
ਪਤੀ (ਪਤਨੀ ਨੂੰ),''ਕੀ ਡਾਕਟਰ ਨੇ ਨੀਂਦ ਦੀਆਂ ਗੋਲੀਆਂ ਨਹੀਂ ਭੇਜੀਆਂ?'' ਪਤਨੀ,''ਅਜੇ ਤਕ ਤਾਂ ਨਹੀਂ ਭੇਜੀਆਂ।'' ਪਤੀ,''ਤਾਂ ਉਸਨੂੰ ਫੋਨ ਕਰਕੇ ਗੋਲੀਆਂ ਜਲਦੀ ਮੰਗਵਾ। ਮੈਨੂੰ ਬੜੇ ਜ਼ੋਰਾਂ ਦੀ ਨੀਂਦ ਆ ਰਹੀ ਹੈ। ਮੈਂ ਹੁਣ ਹੋਰ ਉਡੀਕ ਨਹੀਂ ਕਰ ਸਕਦਾ।''

ਡਾਰਲਿੰਗ, ਬਸ ਇਕ ਸਾਲ ਰੁਕ ਜਾ
ਪ੍ਰੇਮੀ,''ਡਾਰਲਿੰਗ, ਬਸ ਇਕ ਸਾਲ ਰੁਕ ਜਾ। ਇਸ ਸਮੇਂ 'ਚ ਮੈਂ ਤੈਨੂੰ ਕੁਝ ਬਣ ਕੇ ਦਿਖਾਵਾਂਗਾ।'' ਪ੍ਰੇਮਿਕਾ,''ਠੀਕ ਹੈ, ਤੂੰ ਵੀ ਇਕ ਸਾਲ ਉਡੀਕ ਕਰ। ਇਸ ਸਮੇਂ 'ਚ ਮੈਂ ਤੈਨੂੰ ਕਿਸੇ ਦੀ ਬਣ ਕੇ ਦਿਖਾਵਾਂਗੀ।''   

ਸ਼ਾਪਿੰਗ ਕਰਨ ਵੇਲੇ ਪਤਨੀ
ਸ਼ਾਪਿੰਗ ਕਰਨ ਵੇਲੇ ਪਤਨੀ ਨੇ ਕੋਲ ਖੜ੍ਹੇ ਪਤੀ ਨੂੰ ਕਿਹਾ,''ਮੈਂ ਇਕ ਵੇਲਣਾ ਖਰੀਦਾਂਗੀ।'' ਪਤੀ ਬੋਲਿਆ,''ਤੂੰ ਵੇਲਣਾ ਖਰੀਦੇਂਗੀ ਤਾਂ ਮੈਂ ਹੈਲਮਟ ਖਰੀਦਾਂਗਾ।'' ਪਤਨੀ,''ਤੁਸੀਂ ਹੈਲਮਟ ਕਿਸ ਲਈ ਖਰੀਦੋਗੇ, ਤੁਹਾਡੇ ਕੋਲ ਸਕੂਟਰ ਤਾਂ ਹੈ ਹੀ ਨਹੀਂ।'' ਪਤੀ,''ਸਕੂਟਰ ਨਾ ਸਹੀ, ਮੇਰੇ ਕੋਲ ਸਿਰ ਤਾਂ ਹੈ।'' 

ਹਰ ਔਰਤ ਨੂੰ ਆਪਣੀ ਮਾਂ ਸਮਝਿਆ ਕਰ
ਮਹਾਤਮਾ,''ਬੇਟਾ, ਆਪਣਾ ਚਰਿੱਤਰ ਉੱਚਾ ਕਰਨ ਲਈ ਤੂੰ ਅੱਜ ਤੋਂ ਹਰ ਔਰਤ ਨੂੰ ਆਪਣੀ ਮਾਂ ਸਮਝਿਆ ਕਰ।'' ਨੌਜਵਾਨ,''ਠੀਕ ਹੈ ਮਹਾਰਾਜ, ਮੈਂ ਤਾਂ ਅਜਿਹਾ ਹੀ ਕਰਾਂਗਾ ਪਰ ਜ਼ਰਾ ਮੇਰੇ ਪਿਤਾ ਜੀ ਦੇ ਚਰਿੱਤਰ ਬਾਰੇ ਵੀ ਗੌਰ ਕਰੋ।''

ਮੈਂ ਬੇਕਸੂਰ ਹਾਂ
ਜੱਜ (ਇਕ ਵਿਅਕਤੀ ਨੂੰ),''ਟਰੈਫਿਕ ਪੁਲਸ ਦੇ ਕਾਂਸਟੇਬਲ ਦਾ ਕਹਿਣ ਹੈ ਕਿ ਤੂੰ ਉਸਦੇ ਨਾਲ ਉਲਟਾ-ਸਿੱਧਾ ਬੋਲਿਆ?'' ਵਿਅਕਤੀ,''ਨਹੀਂ ਸਰ, ਮੈਂ ਬੇਕਸੂਰ ਹਾਂ। ਇਹ ਸਭ ਅਣਜਾਣਪੁਣੇ 'ਚ ਬਿਨਾਂ ਸੋਚੇ-ਸਮਝੇ ਹੋ ਗਿਆ। ਅਸਲ ਵਿਚ ਟਰੈਫਿਕ ਕਾਂਸਟੇਬਲ ਮੈਨੂੰ ਉਸੇ ਭਾਸ਼ਾ ਵਿਚ ਝਿੜਕ ਰਿਹਾ ਸੀ ਜੋ ਭਾਸ਼ਾ ਮੇਰੀ ਪਤਨੀ ਵਰਤਦੀ ਹੈ। ਜਦੋਂ ਉਹ ਬੋਲੀ ਹੀ ਜਾ ਰਿਹਾ ਸੀ ਤਾਂ ਮੈਂ ਆਪਣੀ ਪੁਰਾਣੀ ਆਦਤ ਅਨੁਸਾਰ ਉਸਦੇ ਅੱਗੇ ਹੱਥ ਜੋੜ ਕੇ ਕਿਹਾ,''ਹੁਣ ਚੁੱਪ ਵੀ ਹੋ ਜਾ ਮੇਰੀ ਮਾਂ।''

ਕੋਈ ਦਵਾਈ ਤਾਂ ਦਿਓ
ਔਰਤ (ਡਾਕਟਰ ਨੂੰ),''ਸਰ, ਮੇਰੇ ਪਤੀ ਸਾਰੀ ਰਾਤ ਨੀਂਦ 'ਚ ਬੁੜਬੁੜਾਉਂਦੇ ਰਹਿੰਦੇ ਹਨ, ਕੋਈ ਦਵਾਈ ਤਾਂ ਦਿਓ।'' ਡਾਕਟਰ,''ਦਵਾਈ ਕੋਈ ਨਹੀਂ, ਉਨ੍ਹਾਂ ਨੂੰ ਦਿਨ ਵੇਲੇ ਕਦੇ ਬੋਲਣ ਦਾ ਮੌਕਾ ਦਿਆ ਕਰੋ।''

ਦੋਸਤ ਉਹੋ ਹੁੰਦਾ ਹੈ.....
ਹਰਿੰਦਰ (ਦਵਿੰਦਰ ਨੂੰ),''ਮੇਰੇ ਵਿਆਹ ਵਿਚ ਤੈਨੂੰ ਪੂਰਾ ਸਮਾਂ ਮੇਰੇ ਨਾਲ ਰਹਿਣਾ ਪਵੇਗਾ। ਮੈਂ ਵਿਆਹ ਵਿਚ ਤੈਨੂੰ ਆਪਣਾ ਗਵਾਹ ਬਣਾਉਣਾ ਚਾਹੁੰਦਾ ਹਾਂ।'' ਦਵਿੰਦਰ,''ਯਾਰ, ਇਹ ਵੀ ਕੋਈ ਕਹਿਣ ਵਾਲੀ ਗੱਲ ਹੈ। ਦੋਸਤ ਉਹੋ ਹੁੰਦਾ ਹੈ ਜੋ ਹਰ ਮੁਸੀਬਤ 'ਚ ਆਪਣੇ ਦੋਸਤ ਦਾ ਸਾਥ ਦੇਵੇ। ਭਲਾ ਅਜਿਹੇ ਮੁਸ਼ਕਿਲ ਵੇਲੇ ਮੈਂ ਤੈਨੂੰ ਇਕੱਲਾ ਕਿਵੇਂ ਛੱਡ ਸਕਦਾ ਹਾਂ।''

ਅੱਜ ਰਾਤ ਆਰਾਮ ਦੀ ਨੀਂਦ ਸੌਣਾ
ਸਾਹਿਲ,''ਅੰਕਲ, ਮੇਰੇ ਪਾਪਾ ਪੁੱਛ ਰਹੇ ਹਨ ਕਿ ਕੀ ਤੁਸੀਂ ਇਕ ਦਿਨ ਲਈ ਆਪਣਾ ਹਾਰਮੋਨੀਅਮ ਦੇਵੋਗੇ?'' ਗੁਆਂਢੀ,''ਕਿਉਂ ਬੇਟਾ, ਕੀ ਅੱਜ ਰਾਤ ਤੁਹਾਡੇ ਘਰ ਸੰਗੀਤ ਗੋਸ਼ਠੀ ਹੈ?'' ਸਾਹਿਲ,''ਨਹੀਂ ਅੰਕਲ, ਤੁਹਾਡੇ ਤੋਂ ਹਾਰਮੋਨੀਅਮ ਲੈ ਕੇ ਉਹ ਅੱਜ ਰਾਤ ਆਰਾਮ ਦੀ ਨੀਂਦ ਸੌਣਾ ਚਾਹੁੰਦੇ ਹਨ।''

ਮੈਂ ਮਜਬੂਰ ਸੀ ਜਨਾਬ
ਇਕ ਸ਼ਰਾਬੀ ਸੜਕ ਕੰਢੇ ਬੇਸੁਧ ਪਿਆ ਸੀ। ਇਕ ਸਿਪਾਹੀ ਨੇ ਉਸਦੇ ਕੋਲ ਆ ਕੇ ਕਿਹਾ,''ਇੰਨੀ ਜ਼ਿਆਦਾ ਕਿਉਂ ਪੀਤੀ ਕਿ ਤੈਨੂੰ ਆਪਣੇ-ਆਪ ਦੀ ਵੀ ਹੋਸ਼ ਨਹੀਂ ਰਹੀ?'' ਸ਼ਰਾਬੀ ਲੇਟਿਆ-ਲੇਟਿਆ ਬੋਲਿਆ,''ਮੈਂ ਮਜਬੂਰ ਸੀ ਜਨਾਬ। ਮੇਰੇ ਕੋਲ ਦੂਜਾ ਕੋਈ ਹੋਰ ਰਸਤਾ ਨਹੀਂ ਸੀ ਕਿਉਂਕਿ ਮੇਰੀ ਸ਼ਰਾਬ ਦੀ ਬੋਤਲ ਦਾ ਢੱਕਣ ਗੁਆਚ ਗਿਆ ਸੀ।''

ਤੂੰ ਕੋਲ ਹੁੰਦੀ ਏਂ ਤਾਂ ਸਮੇਂ ਦਾ ਪਤਾ ਹੀ ਨਹੀਂ ਲੱਗਦਾ
ਪ੍ਰੇਮੀ (ਪ੍ਰੇਮਿਕਾ ਨੂੰ),''ਤੂੰ ਕੋਲ ਹੁੰਦੀ ਏਂ ਤਾਂ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਅਜੇ ਕੁਝ ਦੇਰ ਪਹਿਲਾਂ ਕਲਾਕ ਨੇ 9 ਵਜਾਏ ਸਨ, ਹੁਣ 12 ਵੱਜਣ ਦੀ ਆਵਾਜ਼ ਆ ਰਹੀ ਹੈ।'' ਪ੍ਰੇਮਿਕਾ,''ਹੋਸ਼ ਦੀ ਗੱਲ ਕਰ। ਪਾਪਾ ਨਾਲ ਵਾਲੇ ਕਮਰੇ 'ਚ ਕਲਾਕ ਦੀ ਮੁਰੰਮਤ ਕਰ ਰਹੇ ਹਨ।''

ਇਹ ਮੇਰਾ ਹੀ ਹੁਕਮ ਹੈ
ਮਹਿਮਾਨ,''ਤੁਹਾਡਾ ਨੌਕਰ ਲਗਾਤਾਰ ਸੀਟੀ ਵਜਾਈ ਜਾ ਰਿਹਾ ਹੈ, ਉਸਨੂੰ ਕੁਝ ਸਲੀਕਾ ਤਾਂ ਸਿਖਾਓ।'' ਮੇਜ਼ਬਾਨ,''ਇਹ ਮੇਰਾ ਹੀ ਹੁਕਮ ਹੈ। ਇਸ ਨਾਲ ਮੈਂ ਬੇਫਿਕਰ ਹੋ ਜਾਂਦਾ ਹਾਂ ਕਿ ਉਹ ਰਸੋਈ 'ਚ ਕੁਝ ਖਾ ਨਹੀਂ ਰਿਹਾ।''

ਤੂੰ ਬੜੀ ਸ਼ੈਤਾਨ ਏਂ
ਨਾਨੀ,''ਪ੍ਰੈਟੀ, ਤੂੰ ਬੜੀ ਸ਼ੈਤਾਨ ਏਂ।'' ਪ੍ਰੈਟੀ,''ਨਾਨੀ ਜੀ, ਜ਼ਰਾ ਹੌਲੀ ਬੋਲੋ।'' ਨਾਨੀ,''ਕਿਉਂ ਭਲਾ?'' ਪ੍ਰੈਟੀ,''ਜੇ ਕਿਸੇ ਨੇ ਸੁਣ ਲਿਆ ਤਾਂ ਤੁਹਾਨੂੰ ਸ਼ੈਤਾਨ ਦੀ ਨਾਨੀ ਕਹੇਗਾ।''

ਪ੍ਰੇਮਿਕਾ ਨੇ ਪ੍ਰੇਮੀ ਨੂੰ ਬੜੇ ਪਿਆਰ ਨਾਲ ਕਿਹਾ
ਕੰਪਨੀ ਬਾਗ ਦੇ ਇਕ ਕੋਨੇ ਵਿਚ ਇਕਾਂਤ ਥਾਂ 'ਤੇ ਬੈਠੇ ਪ੍ਰੇਮਿਕਾ ਨੇ ਪ੍ਰੇਮੀ ਨੂੰ ਬੜੇ ਪਿਆਰ ਨਾਲ ਕਿਹਾ ,''ਜਾਨੂੰ, ਜੇ ਤੂੰ ਮੈਨੂੰ ਆਪਣੀਆਂ ਬਾਹਵਾਂ ਵਿਚ ਲੈ ਕੇ ਇਕ ਵਾਰ ਭਰਪੂਰ ਪਿਆਰ ਕਰ ਲਵੇ ਤਾਂ ਮੈਂ ਜ਼ਿੰਦਗੀ ਭਰ ਲਈ ਤੇਰੀ ਹੋ ਜਾਵਾਂਗੀ।'' ਇਸ 'ਤੇ ਪ੍ਰੇਮੀ ਨੇ ਪਿੱਛੇ ਹਟਦਿਆਂ ਕਿਹਾ,''ਚਿਤਾਵਨੀ ਲਈ ਧੰਨਵਾਦ, ਅੱਗੇ ਤੋਂ ਮੈਂ ਧਿਆਨ ਰੱਖਾਂਗਾ।''

''ਹਮ ਆਪਕੇ ਹੈਂ ਕੌਨ?''
ਫਿਲਮ ਅਭਿਨੇਤਰੀ ਮਾਧੁਰੀ ਦੀਕਸ਼ਿਤ ਨੇ 8 ਸਾਲ ਫਿਲਮਾਂ ਤੋਂ ਦੂਰ ਰਹਿਣ ਤੋਂ ਬਾਅਦ ਮੁੜ ਵਾਪਸੀ ਕਰਨ ਦੇ ਇਰਾਦੇ ਨਾਲ ਇਕ ਫਿਲਮ ਸਾਈਨ ਕਰਦਿਆਂ ਨਿਰਮਾਤਾ ਨੂੰ ਕਿਹਾ,''ਮੈਂ ਤੁਹਾਡੀ ਫਿਲਮ ਵਿਚ ਕੰਮ ਕਰਨ ਦੇ 5 ਕਰੋੜ ਰੁਪਏ ਲਵਾਂਗੀ।'' ਨਿਰਮਾਤਾ ਉਸਦੇ ਸਾਹਮਣਿਓਂ ਸਾਈਨ ਕਰਨ ਵਾਲੇ ਪੇਪਰ ਹਟਾਉਂਦਿਆਂ ਬੋਲਿਆ,''ਹਮ ਆਪਕੇ ਹੈਂ ਕੌਨ?''

'ਮੰਮੀ, ਪਾਪਾ ਜਦੋਂ ਕੰਮ 'ਤੇ ਜਾਂਦੇ ਹਨ
ਪ੍ਰਿੰਸ,''ਮੰਮੀ, ਪਾਪਾ ਜਦੋਂ ਕੰਮ 'ਤੇ ਜਾਂਦੇ ਹਨ ਤਾਂ ਬੜੇ ਖੁਸ਼ ਹੁੰਦੇ ਹਨ ਪਰ ਸ਼ਾਮ ਨੂੰ ਜਦੋਂ ਘਰ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਦਾ ਮੂੰਹ ਲਟਕਿਆ ਹੁੰਦਾ ਹੈ, ਅਜਿਹਾ ਕਿਉਂ?'' ਮੰਮੀ,''ਬੇਟਾ, ਇਹ ਤਾਂ ਕੁਦਰਤੀ ਅਸੂਲ ਹੈ ਕਿ ਜਦੋਂ ਪੰਛੀ ਪਿੰਜਰੇ 'ਚੋਂ ਆਜ਼ਾਦ ਹੁੰਦਾ ਹੈ ਤਾਂ ਖੁਸ਼ੀ ਨਾਲ ਖੰਭ ਫੜਫੜਾ ਕੇ ਉਡਾਣ ਭਰਦਾ ਹੈ ਪਰ ਪਿੰਜਰੇ 'ਚ ਵਾਪਸ ਆਉਣ 'ਤੇ ਉਸਦਾ ਪਰੇਸ਼ਾਨ ਹੋਣਾ ਸੁਭਾਵਕ ਹੈ।''

ਬੇਟੀ, ਤੇਰਾ ਸੁਹਾਗ 100 ਸਾਲ ਜੀਵੇ
ਮੰਗਤਾ,''ਇਕ-ਦੋ ਰੁਪਏ ਦਿੰਦੀ ਜਾ ਬੇਟੀ, ਤੇਰਾ ਸੁਹਾਗ 100 ਸਾਲ ਜੀਵੇ।'' ਔਰਤ,''ਫਿਰ ਤਾਂ ਮੈਂ ਤੈਨੂੰ ਇਕ ਧੇਲਾ ਵੀ ਨਹੀਂ ਦੇਵਾਂਗੀ।''

ਸਾਡੀ ਮੁਰਗੀ ਨੇ 2 ਆਂਡੇ ਦਿੱਤੇ
ਮਹਿੰਦਰ (ਭਰਤ ਨੂੰ),''ਅੱਜ ਸਾਡੀ ਮੁਰਗੀ ਨੇ 2 ਆਂਡੇ ਦਿੱਤੇ।'' ਭਰਤ,''ਇਹ ਕਿਹੜਾ ਵੱਡੀ ਗੱਲ ਹੈ।'' ਮਹਿੰਦਰ,''ਅੱਛਾ, ਵੱਡੀ ਗੱਲ ਨਹੀਂ ਤਾਂ ਤੂੰ ਇਕ ਆਂਡਾ ਹੀ ਦੇ ਕੇ ਦਿਖਾ।''

ਪ੍ਰੇਮ ਪੱਤਰ ਤੇ ਪ੍ਰੀਖਿਆ ਪੱਤਰ
ਬੰਟੀ (ਸੰਨੀ ਨੂੰ),''ਪ੍ਰੇਮ ਪੱਤਰ ਤੇ ਪ੍ਰੀਖਿਆ ਪੱਤਰ 'ਚ ਕੀ ਫਰਕ ਹੁੰਦਾ ਹੈ?'' ਸੰਨੀ,''ਇਕ ਨੂੰ ਪੜ੍ਹ ਕੇ ਮਜ਼ਾ ਆਉਂਦਾ ਹੈ ਤਾਂ ਦੂਜੇ ਨੂੰ ਪੜ੍ਹ ਕੇ ਪਸੀਨਾ।''


ਮੇਰੇ ਨਾਲ ਵਿਆਹ ਕਰਵਾ ਲੈ
ਅੱਧਖੜ੍ਹ ਉਮਰ ਦੇ ਇਕ ਨਿਰਮਾਤਾ ਨੇ ਇਕ ਉਭਰ ਰਹੀ ਅਭਿਨੇਤਰੀ ਨੂੰ ਪੁੱਛਿਆ,''ਜੇ ਮੈਂ ਕਹਾਂ ਕਿ ਮੇਰੇ ਨਾਲ ਵਿਆਹ ਕਰਵਾ ਲੈ ਤਾਂ ਤੂੰ ਕੀ ਬੋਲੇਂਗੀ?'' ''ਕੁਝ ਵੀ ਨਹੀਂ'' ਅਭਿਨੇਤਰੀ ਬੋਲੀ,''ਇਕੱਠਿਆਂ ਹੱਸਣਾ ਤੇ ਬੋਲਣਾ ਮੇਰੇ ਵੱਸ ਦੀ ਗੱਲ ਨਹੀਂ।''

ਮੈਡਮ, ਕੁੱਤਾ ਅੰਦਰ ਨਹੀਂ ਜਾ ਸਕਦਾ
ਇਕ ਔਰਤ ਆਪਣੇ ਕੁੱਤੇ ਨਾਲ ਫਿਲਮ ਦੇਖਣ ਪਹੁੰਚੀ। ਸਿਨੇਮਾ ਦੇ ਕਰਮਚਾਰੀ ਨੇ ਕਿਹਾ,''ਮੈਡਮ, ਕੁੱਤਾ ਅੰਦਰ ਨਹੀਂ ਜਾ ਸਕਦਾ।'' ''ਕਿਉਂ ਬਈ?'' ਔਰਤ ਕੁੱਤੇ 'ਤੇ ਹੱਥ ਫੇਰਦਿਆਂ ਬੋਲੀ,''ਇਸ ਮਾਸੂਮ ਜਾਨਵਰ 'ਤੇ ਤੇਰੀ ਫਿਲਮ ਕੀ ਬੁਰਾ ਅਸਰ ਪਾ ਦੇਵੇਗੀ?''

ਜੇ ਜਿਊਂਦੇ ਰਹੇ ਤਾਂ ਵਾਰ-ਵਾਰ ਮਿਲਾਂਗੇ
ਜਲੰਧਰ ਤੋਂ 2 ਟਰੱਕ ਬੜੀ ਤੇਜ਼ ਰਫਤਾਰ ਨਾਲ ਅੱਗੇ-ਪਿੱਛੇ ਅੰਬਾਲਾ ਲਈ ਰਵਾਨਾ ਹੋਏ। ਅਗਲੇ ਟਰੱਕ ਦੇ ਪਿੱਛੇ ਲਿਖਿਆ ਸੀ—''ਜੇ ਜਿਊਂਦੇ ਰਹੇ ਤਾਂ ਵਾਰ-ਵਾਰ ਮਿਲਾਂਗੇ।'' ਪਿਛਲੇ ਟਰੱਕ ਦੇ ਪਿੱਛੇ ਲਿਖਿਆ ਸੀ—''ਨਹੀਂ ਤਾਂ ਹਰਿਦੁਆਰ 'ਚ ਮਿਲਾਂਗੇ।''

ਮੈਡਮ ਨੇ ਮੇਰੀ ਗੱਲ੍ਹ 'ਤੇ
ਨੌਕਰ ਚੀਕਦਾ ਹੋਇਆ ਡਰਾਇੰਗ ਰੂਮ 'ਚ ਆਇਆ ਤਾਂ ਮਾਲਕ ਬੋਲਿਆ,''ਇੰਨਾ ਕਿਉਂ ਚੀਕ ਰਿਹਾ ਏਂ?'' ਨੌਕਰ,''ਸਾਹਿਬ, ਮੈਡਮ ਨੇ ਮੇਰੀ ਗੱਲ੍ਹ 'ਤੇ ਜ਼ੋਰ ਨਾਲ ਥੱਪੜ ਮਾਰਿਆ ਹੈ।'' ਮਾਲਕ,''ਬਹਾਦਰ ਬਣ, ਕੀ ਤੂੰ ਮੈਨੂੰ ਕਦੇ ਇਸ ਤਰ੍ਹਾਂ ਚੀਕਦਾ ਦੇਖਿਆ ਹੈ?''

ਭਲਾ ਦੱਸੋ ਕਿ ਬੇੜੀ ਨੂੰ ਇਸਤਰੀ ਲਿੰਗ ਕਿਉਂ ਮੰਨਿਆ ਜਾਂਦਾ ਹੈ
ਇਕ ਬੜੀ ਪੜ੍ਹੀ-ਲਿਖੀ ਔਰਤ ਨੇ ਇਕ ਦਾਰਸ਼ਨਿਕ ਨੂੰ ਪੁੱਛਿਆ,''ਭਲਾ ਦੱਸੋ ਕਿ ਬੇੜੀ ਨੂੰ ਇਸਤਰੀ ਲਿੰਗ ਕਿਉਂ ਮੰਨਿਆ ਜਾਂਦਾ ਹੈ?'' ਦਾਰਸ਼ਨਿਕ ਮੁਸਕਰਾ ਕੇ ਬੋਲਿਆ,''ਕਿਉਂਕਿ ਇਹ ਹਵਾ ਦੇ ਰੁਖ਼ ਦੇ ਨਾਲ-ਨਾਲ ਆਪਣਾ ਰੁਖ਼ ਬਦਲਦੀ ਰਹਿੰਦੀ ਹੈ।''

ਤੁਹਾਡੇ ਕੋਲ ਅੰਬ ਹਨ
ਇਕ ਦਿਨ ਇਕ ਤੋਤਾ ਦੁਕਾਨਦਾਰ ਕੋਲ ਜਾਂਦਾ ਹੈ ਤੇ ਪੁੱਛਦਾ ਹੈ, ''ਤੁਹਾਡੇ ਕੋਲ ਅੰਬ ਹਨ?'' ਦੁਕਾਨਦਾਰ, ''ਨਹੀਂ ਅਸੀਂ ਅੰਬ ਨਹੀਂ  ਵੇਚਦੇ।'' ਅਗਲੇ ਦਿਨ ਫਿਰ ਤੋਤਾ ਆਇਆ ਤੇ ਪੁੱਛਿਆ, ''ਤੁਹਾਡੇ ਕੋਲ ਅੰਬ ਹਨ?'' ਦੁਕਾਨਦਾਰ ਨੇ ਗੁੱਸੇ 'ਚ ਕਿਹਾ, ''ਓਏ ਕਿਹਾ ਨਾ ਅਸੀਂ ਅੰਬ ਨਹੀਂ ਵੇਚਦੇ।'' ਤੀਜੇ ਦਿਨ ਤੋਤਾ ਫਿਰ ਆਇਆ ਤੇ ਕਹਿਣ ਲੱਗਾ, ''ਤੁਹਾਡੇ ਕੋਲ ਅੰਬ ਹਨ?'' ਦੁਕਾਨਦਾਰ ਗੁੱਸੇ ਨਾਲ ਲਾਲ-ਪੀਲਾ ਹੋ ਗਿਆ। ਤੋਤੇ ਨੂੰ ਕਿਹਾ, ''ਓਏ ਕਿਹਾ ਨਾ ਨਹੀਂ। ਹੁਣ ਜੇਕਰ ਮੁੜ ਆਇਆਂ ਤਾਂ ਹਥੌੜਾ ਮਾਰ ਦਿਆਂਗਾ ਸਿਰ 'ਤੇ।'' ਅਗਲੇ ਦਿਨ ਫਿਰ ਤੋਤਾ ਆਇਆ ਤੇ ਪੁੱਛਿਆ, ''ਤੁਹਾਡੇ ਕੋਲ ਹਥੌੜਾ ਹੈ?'' ਦੁਕਾਨਦਾਰ, ''ਨਹੀਂ।'' ਤੋਤਾ, ''ਤਾਂ ਫਿਰ ਤੁਹਾਡੇ ਕੋਲ ਅੰਬ ਹਨ?''

ਤੁਸੀਂ ਕਿਹੜਾ ਸਾਬਣ ਲਗਾਉਂਦੇ ਹੋ
ਰਾਮੂ, ''ਤੁਸੀਂ ਕਿਹੜਾ ਸਾਬਣ ਲਗਾਉਂਦੇ ਹੋ? ਸੁਰੇਸ਼'' ਸੁਰੇਸ਼, ''ਮੈਂ ਰਾਜੇਸ਼ ਸਾਬਣ, ਰਾਜੇਸ਼ ਟੁੱਥਪੇਸਟ ਤੇ ਰਾਜੇਸ਼ ਪਾਊਡਰ ਲਾਉਂਦਾ ਹਾਂ।'' ਰਾਮੂ, ''ਕੀ ਇਹ ਕੋਈ ਨਵਾਂ ਬ੍ਰਾਂਡ ਹੈ?'' ਸੁਰੇਸ਼, ''ਨਹੀਂ ਰਾਜੇਸ਼ ਮੇਰਾ ਰੂਮਮੇਟ ਹੈ।''

ਇਸ ਹਫਤੇ ਅਸੀਂ ਰੋਜ਼ ਸਿਨੇਮਾ ਦੇਖਣ ਜਾਵਾਂਗੇ
ਪਤਨੀ, ''ਇਸ ਹਫਤੇ ਅਸੀਂ ਰੋਜ਼ ਸਿਨੇਮਾ ਦੇਖਣ ਜਾਵਾਂਗੇ, ਉਸ ਤੋਂ ਅਗਲੇ ਹਫਤੇ ਰੋਜ਼ ਸ਼ਾਪਿੰਗ ਲਈ ਜਾਵਾਂਗਾ।'' ਪਤੀ, ''ਤੇ ਉਸ ਤੋਂ ਅਗਲੇ ਹਫਤੇ ਰੋਜ਼ ਮੰਦਰ ਜਾਵਾਂਗੇ।'' ਪਤਨੀ, ''ਕਿਉਂ?'' ਪਤੀ, ''ਭੀਖ ਮੰਗਣ।''

ਯਾਦ ਹੈ ਪ੍ਰੋਫੈਸਰ ਵਰਮਾ, ਅੱਜ ਤੋਂ 25 ਸਾਲ ਪਹਿਲਾਂ
ਮਨੋਵਿਗਿਆਨ ਦੇ ਪ੍ਰੋਫੈਸਰ ਵਰਮਾ ਮਨੋਵਿਗਿਆਨ ਦੀ ਇਕ ਮੋਟੀ ਕਿਤਾਬ ਬੜੇ ਧਿਆਨ ਨਾਲ ਪੜ੍ਹ ਰਹੇ ਸਨ। ਉਸੇ ਵੇਲੇ ਹਿੰਦੀ ਦੀ ਪ੍ਰੋਫੈਸਰ ਪਰਾਸ਼ਰ ਕਾਲਜ ਦੇ ਸਟਾਫ ਰੂਮ 'ਚ ਉਨ੍ਹਾਂ ਦੇ ਕੋਲ ਆ ਕੇ ਬੈਠ ਗਈ ਅਤੇ ਕਹਿਣ ਲੱਗੀ,''ਯਾਦ ਹੈ ਪ੍ਰੋਫੈਸਰ ਵਰਮਾ, ਅੱਜ ਤੋਂ 25 ਸਾਲ ਪਹਿਲਾਂ ਤੁਸੀਂ ਮੇਰੇ ਸਾਹਮਣੇ ਵਿਆਹ ਦੀ ਪੇਸ਼ਕਸ਼ ਰੱਖੀ ਸੀ?'' ਪ੍ਰੋਫੈਸਰ ਵਰਮਾ ਕਿਤਾਬ ਤੋਂ ਨਜ਼ਰ ਹਟਾਏ ਬਿਨਾਂ ਬੋਲੇ,''ਫਿਰ ਕੀ ਹੋਇਆ ਸੀ? ਕੀ ਸਾਡਾ ਵਿਆਹ ਹੋ ਗਿਆ ਸੀ?''

ਮੇਰੀ ਉਂਗਲ
ਪਤਨੀ (ਪਤੀ ਨੂੰ),''ਜੀ, ਅੱਜ ਮੇਰਾ ਬੜਾ ਨੁਕਸਾਨ ਹੋ ਗਿਆ।'' ਪਤੀ,''ਕਿਉਂ ਕੀ ਹੋਇਆ?'' ਪਤਨੀ,''ਮੇਰੀ ਉਂਗਲ 'ਚੋਂ ਮੁੰਦਰੀ ਲੱਥ ਕੇ ਕਿਤੇ ਡਿੱਗ ਪਈ।'' ਪਤੀ,''ਫਿਕਰ ਨਾ ਕਰ, ਤੇਰੀ ਮੁੰਦਰੀ ਮੇਰੇ ਕੋਟ ਦੀ ਜੇਬ 'ਚੋਂ ਮਿਲ ਗਈ ਹੈ, ਜਿਸ ਵਿਚ ਮੈਂ ਆਪਣਾ ਬਟੂਆ ਰੱਖਦਾ ਹਾਂ।''

ਹਾਂ ਭੈਣੇ, ਸੱਚ ਕਹਿੰਦੀ ਏਂ
ਲਲਿਤਾ (ਪ੍ਰੇਮਵਤੀ ਨੂੰ),''ਭੈਣੇ, ਗਲੀ ਵਿਚ ਗੰਦਗੀ ਤੇ ਘੱਟਾ-ਮਿੱਟੀ ਬੜਾ ਵਧ ਗਿਆ ਹੈ।'' ਪ੍ਰੇਮਵਤੀ,''ਹਾਂ ਭੈਣੇ, ਸੱਚ ਕਹਿੰਦੀ ਏਂ। ਸ਼ਾਮ ਨੂੰ ਬੱਚੇ ਗਲੀ ਵਿਚੋਂ ਖੇਡ ਕੇ ਆਉਣ ਤਾਂ 10-12 ਬੱਚਿਆਂ ਨੂੰ ਨੁਹਾਉਣ ਤੋਂ ਬਾਅਦ ਹੀ ਆਪਣੇ ਬੱਚੇ ਦੀ ਪਛਾਣ ਹੁੰਦੀ ਹੈ।''

ਇਕ ਸ਼ਰਾਬੀ ਆਪਣੀ ਪਤਨੀ
ਇਕ ਸ਼ਰਾਬੀ ਆਪਣੀ ਪਤਨੀ ਨਾਲ ਬਹਿਸ ਕਰ ਰਿਹਾ ਸੀ। ਪਤਨੀ ਬੋਲੀ,''ਅਖਬਾਰ 'ਚ ਇਹ ਖਬਰ ਪੜ੍ਹ ਲਵੋ, ਇਕ ਸ਼ਰਾਬੀ ਸ਼ਰਾਬ ਦੇ ਨਸ਼ੇ 'ਚ ਬੇੜੀ 'ਚੋਂ ਪਾਣੀ ਵਿਚ ਡਿੱਗ ਪਿਆ। ਜੇ ਸ਼ਰਾਬੀ ਨਾ ਹੁੰਦਾ ਤਾਂ ਵਿਚਾਰਾ ਬਚ ਗਿਆ ਹੁੰਦਾ।'' ਪਤੀ ਨੇ ਪੁੱਛਿਆ,''ਬੇੜੀ 'ਚੋਂ ਡਿੱਗਣ ਤਕ ਉਹ ਜਿਊਂਦਾ ਸੀ ਨਾ?'' ਪਤਨੀ ਬੋਲੀ,''ਹਾਂ ਉਸ ਵੇਲੇ ਤਕ ਤਾਂ ਜਿਊਂਦਾ ਸੀ।'' ਪਤੀ,''ਤਾਂ ਇੰਝ ਕਹਿ ਨਾ ਕਿ ਉਸਦੇ ਮਰਨ ਦਾ ਕਾਰਨ ਪਾਣੀ ਸੀ, ਵਿਚਾਰੀ ਸ਼ਰਾਬ 'ਤੇ ਇਲਜ਼ਾਮ ਕਿਉਂ ਲਗਾ ਰਹੀ ਏਂ?''

ਅੱਜ ਮੈਂ 5 ਮੱਖੀਆਂ ਮਾਰੀਆਂ
ਪਤੀ (ਪਤਨੀ ਨੂੰ),''ਅੱਜ ਮੈਂ 5 ਮੱਖੀਆਂ ਮਾਰੀਆਂ। ਉਨ੍ਹਾਂ ਵਿਚੋਂ 3 ਨਰ ਸਨ ਤੇ 2 ਮਾਦਾ।'' ਪਤਨੀ,''ਤੁਹਾਨੂੰ ਕਿਵੇਂ ਪਤਾ ਲੱਗਾ?'' ਪਤੀ,''ਉਨ੍ਹਾਂ ਵਿਚੋਂ 3 ਬੀਅਰ ਦੀ ਬੋਤਲ 'ਤੇ ਬੈਠੀਆਂ ਸਨ ਅਤੇ 2 ਟੈਲੀਫੋਨ 'ਤੇ।''

ਮੈਂ ਪੰਜਾਬ ਬਿਜਲੀ ਬੋਰਡ 'ਚ
ਨਗਰ ਦੀ ਸਭ ਤੋਂ ਪਾਸ਼ ਕਾਲੋਨੀ ਵਿਚ ਇਕ ਨਵਾਂ ਕਿਰਾਏਦਾਰ ਜੋੜਾ ਆਇਆ। ਕਿਸੇ ਵਲੋਂ ਪੁੱਛਣ 'ਤੇ ਪਤਨੀ ਦੱਸਦੀ ਸੀ ਕਿ ਮੇਰੇ ਪਤੀਦੇਵ 'ਰੀਡਰ' ਹਨ। ਉਥੇ ਰਹਿਣ ਵਾਲੇ ਪ੍ਰੋਫੈਸਰ, ਵਕੀਲ ਆਦਿ ਬਹੁਤ ਪੜ੍ਹੇ-ਲਿਖੇ ਲੋਕ ਖੁਸ਼ ਸਨ ਕਿ ਸਾਡੇ ਗੁਆਂਢ ਵਿਚ ਇਕ ਰੀਡਰ ਰਹਿੰਦਾ ਹੈ। ਇਕ ਦਿਨ ਗੁਆਂਢੀਆਂ ਨੇ ਪੁੱਛਿਆ,''ਸਰ, ਤੁਸੀਂ ਕਿਹੜੀ ਯੂਨੀਵਰਸਿਟੀ 'ਚ ਰੀਡਰ ਹੋ?'' ਉਸਨੇ ਮਾਸੂਮੀਅਤ ਨਾਲ ਜਵਾਬ ਦਿੱਤਾ,''ਜੀ, ਮੈਂ ਪੰਜਾਬ ਬਿਜਲੀ ਬੋਰਡ 'ਚ 'ਮੀਟਰ ਰੀਡਰ' ਹਾਂ।''

ਪੜ੍ਹਿਆ-ਲਿਖਿਆ ਮੁੰਡਾ
ਇਕ ਘੱਟ ਪੜ੍ਹਿਆ-ਲਿਖਿਆ ਮੁੰਡਾ ਅੰਗਰੇਜ਼ੀ ਭਾਸ਼ਾ ਦੀ ਪੂਰੀ ਜਾਣਕਾਰੀ ਹੋਣ ਦਾ ਦਾਅਵਾ ਕਰਦਾ ਸੀ। ਇਕ ਵਾਰ ਉਹ ਆਪਣੇ ਸਹੁਰੇ ਘਰ ਗਿਆ। ਉਸਦੀ ਸੱਸ ਗੱਲਾਂ ਕਰਦੀ-ਕਰਦੀ ਬੇਹੋਸ਼ ਹੋ ਗਈ। ਡਾਕਟਰ ਨੇ ਉਸਨੂੰ ਪੁੱਛਿਆ,''ਇਨ੍ਹਾਂ ਨੂੰ ਕੀ ਹੋਇਆ ਹੈ?'' ਮੁੰਡਾ ਬੋਲਿਆ,''ਕੁਝ ਸਮਝ ਨਹੀਂ ਆਇਆ ਸਰ, ਥੋੜ੍ਹੀ ਦੇਰ ਪਹਿਲਾਂ ਤਕ ਤਾਂ ਮੰਮੀ ਜੀ ਇਕਦਮ ਸੈਂਸ ਵਿਚ ਸਨ, ਪਤਾ ਨਹੀਂ ਅਚਾਨਕ ਕਿਵੇਂ ਨਾਨਸੈਂਸ ਹੋ ਗਏ।''

ਪਾਗਲ ਆਦਮੀ ਹੈ
ਇਕ ਚੋਰ ਗਲੀ ਵਿਚ ਭੱਜਦਿਆਂ ਇਕ ਸਿਪਾਹੀ ਨਾਲ ਟਕਰਾ ਗਿਆ। ਸਿਪਾਹੀ ਨੇ ਪੁੱਛਿਆ,''ਕੌਣ ਏਂ ਤੂੰ?'' ਚੋਰ ਪਹਿਲਾਂ ਤਾਂ ਘਬਰਾ ਗਿਆ, ਫਿਰ ਬੋਲਿਆ,''ਚੋਰ।'' ਸਿਪਾਹੀ (ਜ਼ੋਰ ਨਾਲ ਹੱਸਦਿਆਂ),''ਅਜੀਬ ਪਾਗਲ ਆਦਮੀ ਹੈ, ਪੁਲਸ ਨਾਲ ਵੀ ਮਖੌਲ ਕਰਦਾ ਹੈ।''

ਹੀਰੋ ਨੂੰ ਕਦੋਂ ਮਹਿਸੂਸ ਹੋਣ ਲੱਗਦਾ ਹੈ ਕਿ ਉਹ ਬੁੱਢਾ ਹੋ ਰਿਹਾ ਹੈ
ਅਸ਼ੋਕ,''ਇਕ ਫਿਲਮੀ ਹੀਰੋ ਨੂੰ ਕਦੋਂ ਮਹਿਸੂਸ ਹੋਣ ਲੱਗਦਾ ਹੈ ਕਿ ਉਹ ਬੁੱਢਾ ਹੋ ਰਿਹਾ ਹੈ?'' ਰਾਕੇਸ਼,''ਜਦੋਂ ਉਸਦੀ ਪਤਨੀ ਉਸ 'ਤੇ ਵਿਸ਼ਵਾਸ ਕਰਨ ਲੱਗਦੀ ਹੈ।''

ਜਿਹੜਾ ਪਹਿਲੇ ਨੰਬਰ 'ਤੇ ਰਿਹਾ, ਉਸਨੇ ਕੀ ਗਾਇਆ
ਇਕ ਨਵਾਂ ਗਾਇਕ (ਦੋਸਤ ਨੂੰ),''ਅਸੀਂ ਦੋ ਗਾਇਕਾਂ ਨੇ ਇਕ ਗਾਇਕੀ ਮੁਕਾਬਲੇ ਵਿਚ ਹਿੱਸਾ ਲਿਆ ਜਿਸ ਵਿਚ ਮੈਂ ਦੂਜੇ ਨੰਬਰ 'ਤੇ ਰਿਹਾ।'' ਦੋਸਤ,''ਜਿਹੜਾ ਪਹਿਲੇ ਨੰਬਰ 'ਤੇ ਰਿਹਾ, ਉਸਨੇ ਕੀ ਗਾਇਆ?'' ਗਾਇਕ,''ਉਸਨੇ ਕੁਝ ਨਹੀਂ ਗਾਇਆ। ਜੱਜਾਂ ਨੇ ਮੇਰਾ ਗਾਣਾ ਸੁਣ ਕੇ ਮੈਨੂੰ ਦੂਜੇ ਤੇ ਉਸਨੂੰ ਪਹਿਲੇ ਨੰਬਰ 'ਤੇ ਰੱਖਿਆ।''

ਸਿਪਾਹੀ ਨੇ ਕੱਚ ਦੀਆਂ ਚੂੜੀਆਂ
ਆਰ. ਪੀ. ਐੱਫ. ਦੇ ਸਿਪਾਹੀ ਨੇ ਕੱਚ ਦੀਆਂ ਚੂੜੀਆਂ ਵੇਚਣ ਵਾਲੇ ਦੀ ਗਠੜੀ 'ਤੇ ਡੰਡਾ ਮਾਰ ਕੇ ਕਿਹਾ,''ਇਸ ਵਿਚ ਕੀ ਹੈ?'' ਚੂੜੀਆਂ ਵੇਚਣ ਵਾਲਾ ਬੋਲਿਆ,''ਸਰਕਾਰ, ਇਕ ਵਾਰ ਡੰਡਾ ਹੋਰ ਮਾਰੋਗੇ ਤਾਂ ਕੁਝ ਵੀ ਨਹੀਂ।''

ਅਧਿਆਪਕਾ ਆਪਣੀ ਪਤਨੀ
ਪਤੀ ਨੇ ਹਿੰਦੀ ਵਿਆਕਰਣ ਦੀ ਅਧਿਆਪਕਾ ਆਪਣੀ ਪਤਨੀ ਨੂੰ ਪੁੱਛਿਆ,''ਰਾਤੀਂ ਸਾਡੀ ਬੇਟੀ ਦੀ ਜਨਮਦਿਨ ਪਾਰਟੀ 'ਚ ਕੌਣ-ਕੌਣ ਆਇਆ ਤੇ ਕੌਣ-ਕੌਣ ਨਹੀਂ ਆਇਆ?'' ਪਤਨੀ,''ਮੈਨੂੰ ਸਭ ਯਾਦ ਹੈ, ਭੱਲਾ ਜੀ ਆਏ ਭੱਲੀ ਨਹੀਂ ਆਈ, ਖੰਨਾ ਜੀ ਆਏ ਖੰਨੀ ਨਹੀਂ ਆਈ, ਚੱਢਾ ਜੀ ਆਏ ਚੱਢੀ ਨਹੀਂ ਆਈ ਅਤੇ ਗੁਆਂਢੀ ਡਾਇਰੈਕਟਰ ਆਏ ਡਾਇਰੈਕਟਰੀ ਨਹੀਂ ਆਈ।''

ਤੂੰ ਆਗਰੇ ਦਾ ਤਾਜ ਮਹੱਲ ਦੇਖਿਆ ਹੈ?'
ਇਕ ਅਧਿਆਪਕ ਤੋਂ ਜਮਾਤ ਦੇ ਮੁੰਡੇ ਬੜੇ ਤੰਗ ਸਨ। ਉਹ ਜਮਾਤ ਵਿਚ ਆਉਂਦਿਆਂ ਹੀ ਕਿਸੇ ਮੁੰਡੇ ਨੂੰ ਪੁੱਛਦਾ,''ਤੂੰ ਆਗਰੇ ਦਾ ਤਾਜ ਮਹੱਲ ਦੇਖਿਆ ਹੈ?'' ਜਵਾਬ ਨਾਂਹ 'ਚ ਮਿਲਣ 'ਤੇ ਕਹਿੰਦਾ,''ਸਾਰਾ ਦਿਨ ਘਰ 'ਚ ਵੜਿਆ ਰਹਿੰਦਾ ਏਂ, ਕਦੇ ਬਾਹਰ ਵੀ ਜਾਇਆ ਕਰ।'' ਇਸੇ ਤਰ੍ਹਾਂ ਅਗਲੇ ਦਿਨ ਕਿਸੇ ਮੁੰਡੇ ਨੂੰ ਦਿੱਲੀ ਦੇ ਲਾਲ ਕਿਲੇ ਤੇ ਉਸ ਤੋਂ ਅਗਲੇ ਦਿਨ ਕਿਸੇ ਮੁੰਡੇ ਨੂੰ ਦਿੱਲੀ ਦੇ ਕੁਤਬਮੀਨਾਰ ਬਾਰੇ ਪੁੱਛਦਾ। ਜਵਾਬ ਨਾਂਹ 'ਚ ਮਿਲਣ 'ਤੇ ਕਹਿੰਦਾ,''ਸਾਰਾ ਦਿਨ ਘਰ ਹੀ ਵੜਿਆ ਰਹਿੰਦਾ ਏਂ, ਕਦੇ ਬਾਹਰ ਵੀ ਜਾਇਆ ਕਰ।'' ਮੁੰਡਿਆਂ ਨੇ ਅਧਿਆਪਕ ਨੂੰ ਸਬਕ ਸਿਖਾਉਣ ਲਈ ਅਗਲੇ ਦਿਨ ਪੁੱਛਿਆ,''ਸਰ, ਤੁਸੀਂ ਰਾਮ ਸਿੰਘ ਨੂੰ ਦੇਖਿਆ ਹੈ?'' ਅਧਿਆਪਕ ਦਾ ਜਵਾਬ ਨਾਂਹ 'ਚ ਹੋਣ 'ਤੇ ਮੁੰਡਿਆਂ ਨੇ ਕਿਹਾ,''ਸਰ, ਸਾਰਾ ਦਿਨ ਬਾਹਰ ਹੀ ਘੁੰਮਦੇ ਰਹਿੰਦੇ ਹੋ, ਕਦੇ ਘਰ 'ਚ ਵੀ ਰਿਹਾ ਕਰੋ।''

ਤੁਸੀਂ ਦੋਵੇਂ ਹਨੀਮੂਨ ਮਨਾਉਣ ਲਈ ਪਹਾੜਾਂ 'ਚ ਗਏ ਸੀ
ਸੋਨੂੰ (ਅਸ਼ੋਕ ਨੂੰ),''ਸੁਣਿਆ ਹੈ, ਵਿਆਹ ਤੋਂ ਬਾਅਦ ਤੁਸੀਂ ਦੋਵੇਂ ਹਨੀਮੂਨ ਮਨਾਉਣ ਲਈ ਪਹਾੜਾਂ 'ਚ ਗਏ ਸੀ। ਕੀ ਮਜ਼ਾ ਆਇਆ?'' ਅਸ਼ੋਕ,''ਹਾਂ ਯਾਰ, ਬੜਾ ਮਜ਼ਾ ਆਇਆ। ਮੇਰੀ ਪਤਨੀ ਮਸੂਰੀ ਗਈ ਸੀ ਤੇ ਮੈਂ ਸ਼ਿਮਲਾ।''

ਪਤਨੀ ਨਾਲ ਵਿਆਹ ਤੋਂ ਪਹਿਲਾਂ
ਸ਼ਰਾਬਖਾਨੇ ਵਿਚ 2 ਦੋਸਤ ਗੱਲਾਂ ਕਰ ਰਹੇ ਸਨ। ਇਕ ਬੋਲਿਆ,''ਮੇਰਾ ਆਪਣੀ ਪਤਨੀ ਨਾਲ ਵਿਆਹ ਤੋਂ ਪਹਿਲਾਂ ਪੂਰੇ 5 ਸਾਲ ਰੋਮਾਂਸ ਚੱਲਿਆ ਸੀ, ਜਿਸ ਦੌਰਾਨ ਮੈਂ ਉਸਨੂੰ ਹੱਥ ਤਕ ਨਹੀਂ ਲਗਾਇਆ। ਕੀ ਤੂੰ ਲਗਾਇਆ ਸੀ?'' ਦੂਜਾ,''ਮੈਨੂੰ ਕੁਝ ਯਾਦ ਨਹੀਂ ਆ ਰਿਹਾ। ਆਪਣੀ ਪਤਨੀ ਦਾ ਨਾਂ ਦੱਸੇਂ ਤਾਂ ਸ਼ਾਇਦ ਯਾਦ ਆ ਜਾਵੇ।''

ਲਤੀਫ ਸਾਹਿਬ ਦੀ ਬੇਗਮ
ਆਬਿਦ ਅਲੀ (ਮਨਸੂਰ ਅਲੀ ਨੂੰ),''ਤੂੰ ਤਾਂ ਬੜਾ ਆਲਿਮ ਫਾਜ਼ਿਲ ਬਣਿਆ ਫਿਰਦਾ ਏਂ, ਇਹ ਤਾਂ ਦੱਸ ਕਿ ਲਤੀਫਾ ਕਿਸਨੂੰ ਕਹਿੰਦੇ ਹਨ?'' ਮਨਸੂਰ ਅਲੀ,''ਲੈ ਇਹ ਵੀ ਕੋਈ ਮੁਸ਼ਕਿਲ ਸਵਾਲ ਹੈ? ਸਿੱਧੀ ਜਿਹੀ ਗੱਲ ਹੈ, ਲਤੀਫ ਸਾਹਿਬ ਦੀ ਬੇਗਮ ਨੂੰ ਲਤੀਫਾ ਕਹਿੰਦੇ ਹਨ।''

3 ਅਮੀਰ ਕੁੜੀਆਂ
ਕਲੱਬ ਵਿਚ 3 ਅਮੀਰ ਕੁੜੀਆਂ ਗੱਲਾਂ ਕਰ ਰਹੀਆਂ ਸਨ। ਇਕ ਨੇ ਪੁੱਛਿਆ,''ਜੇ ਸਵੈਟਰ ਬੁਣਨਾ ਹੋਵੇ ਤਾਂ ਕਿੰਨਾ ਸਮਾਂ ਲੱਗੇਗਾ?'' ਜਵਾਬ ਵੱਖ-ਵੱਖ ਸਨ। ਇਕ ਨੇ ਕਿਹਾ,''ਜੇ ਪ੍ਰੇਮੀ ਦਾ ਹੋਵੇ ਤਾਂ 3 ਦਿਨਾਂ ਵਿਚ ਅਤੇ ਜੇ ਗੁਆਂਢਣ ਦੇ ਪਤੀ ਦਾ ਹੋਵੇ ਤਾਂ 3 ਹਫਤਿਆਂ ਵਿਚ।'' ਦੂਜੀ ਬੋਲੀ,''ਪਰ ਜੇ ਆਪਣੇ ਪਤੀ ਦਾ ਹੋਵੇ ਤਾਂ 3 ਮਹੀਨਿਆਂ 'ਚ ਤਿਆਰ ਹੋਵੇਗਾ।''

ਇਕ ਬਜ਼ੁਰਗ ਔਰਤ
ਸਵਾਰੀਆਂ ਨਾਲ ਭਰੀ ਬੱਸ ਵਿਚ ਇਕ ਬਜ਼ੁਰਗ ਔਰਤ ਚੜ੍ਹੀ। ਵਿਚਾਰੀ ਖੜ੍ਹੀ ਰਹੀ, ਕਿਸੇ ਨੇ ਵੀ ਸੀਟ ਨਾ ਦਿੱਤੀ। ਅਗਲੇ ਸਟਾਪ 'ਤੇ ਇਕ ਸੋਹਣੀ ਜਿਹੀ ਕੁੜੀ ਬੱਸ 'ਚ ਚੜ੍ਹੀ ਤਾਂ ਇਕ ਮਜਨੂੰ ਟਾਈਪ ਮੁੰਡੇ ਨੇ ਖੜ੍ਹਾ ਹੋ ਕੇ ਆਪਣੀ ਸੀਟ ਉਸਨੂੰ ਆਫਰ ਕੀਤੀ। ਕੁੜੀ ਨੇ ਆਪ ਨਾ ਬੈਠ ਕੇ ਉਸ ਸੀਟ 'ਤੇ ਬਜ਼ੁਰਗ ਔਰਤ ਨੂੰ ਬਿਠਾ ਦਿੱਤਾ। ਮੁੰਡਾ ਹੌਲੀ ਜਿਹੇ ਬੋਲਿਆ,''ਮੈਂ ਤਾਂ ਸੀਟ ਤੁਹਾਨੂੰ ਦਿੱਤੀ ਸੀ, ਤੁਸੀਂ ਅੱਗੇ ਦੇ ਦਿੱਤੀ।'' ਕੁੜੀ ਬੋਲੀ,''ਧੰਨਵਾਦ ਪਰ ਕਿਸੇ ਵੀ ਚੀਜ਼ 'ਤੇ ਭੈਣ ਤੋਂ ਪਹਿਲਾਂ ਮਾਂ ਦਾ ਹੱਕ ਹੁੰਦਾ ਹੈ।''

ਪਾਣੀ ਵਿਚ ਤੈਰਦੇ ਭਾਰਤੀ
ਜਦੋਂ ਟਾਈਟੈਨਿਕ ਜਹਾਜ਼ ਡੁੱਬ ਰਿਹਾ ਸੀ ਤਾਂ ਇਕ ਇਟਾਲੀਅਨ ਨੇ ਪਾਣੀ ਵਿਚ ਤੈਰਦੇ ਭਾਰਤੀ ਨੂੰ ਪੁੱਛਿਆ,''ਇਥੋਂ ਧਰਤੀ ਕਿੰਨੀ ਦੂਰੀ 'ਤੇ ਹੈ?'' ਭਾਰਤੀ ਬੋਲਿਆ,''2 ਕਿਲੋਮੀਟਰ ਦੂਰ।'' ਇਟਾਲੀਅਨ ਨੇ ਪਾਣੀ ਵਿਚ ਡੁਬਕੀ ਲਗਾ ਕੇ ਪੁੱਛਿਆ,''ਕਿਸ ਦਿਸ਼ਾ ਵੱਲ ਜਾਣਾ ਪਵੇਗਾ?'' ਭਾਰਤੀ ਬੋਲਿਆ,''ਥੱਲੇ ਵੱਲ ਨੂੰ।''

ਜੇ ਇਥੇ ਤੈਨੂੰ ਫਾਂਸੀ ਦਿੱਤੀ
ਨੇਤਾ ਜੀ ਭਾਸ਼ਣ ਦੇਣ ਆਏ ਸਨ। ਉਨ੍ਹਾਂ ਬੜੇ ਮਾਣ ਨਾਲ ਆਪਣੇ ਦੋਸਤ ਨੂੰ ਕਿਹਾ,''ਇਹ ਦੇਖ, 10 ਹਜ਼ਾਰ ਤੋਂ ਜ਼ਿਆਦਾ ਲੋਕ ਮੇਰਾ ਭਾਸ਼ਣ ਸੁਣਨ ਲਈ ਆਏ ਹਨ।'' ਦੋਸਤ ਬੋਲਿਆ,''ਜੇ ਇਥੇ ਤੈਨੂੰ ਫਾਂਸੀ ਦਿੱਤੀ ਜਾਣੀ ਹੁੰਦੀ ਤਾਂ ਇਹ ਭੀੜ 50 ਹਜ਼ਾਰ ਤਕ ਹੋ ਜਾਣੀ ਸੀ।''

ਮੈਨੂੰ ਨਹਿਰ ਵਿਚ ਦੁਬਾਰਾ ਧੱਕਾ ਦੇ ਦਿਓ
ਸੰਪਾਦਕ ਨੇ ਲੇਖਕ ਨੂੰ ਚੀਕ ਕੇ ਕਿਹਾ,''ਤੇਰਾ ਇਹ ਆਰਟੀਕਲ ਬਿਲਕੁਲ ਬਕਵਾਸ ਹੈ। ਇਹ ਛਪਣ ਦੇ ਲਾਇਕ ਨਹੀਂ।'' ਲੇਖਕ,''ਸਰ, ਪਿਛਲੇ ਐਤਵਾਰ ਜਦੋਂ ਤੁਸੀਂ ਨਹਿਰ ਵਿਚ ਡੁੱਬ ਰਹੇ ਸੀ ਤਾਂ ਮੈਂ ਆਪਣੀ ਜਾਨ 'ਤੇ ਖੇਡ ਕੇ ਤੁਹਾਨੂੰ ਬਚਾਇਆ ਸੀ, ਕੁਝ ਤਾਂ ਖਿਆਲ ਕਰੋ।'' ਸੰਪਾਦਕ,''ਇਸਨੂੰ ਛਾਪਣ ਲਈ ਨਾ ਕਹੋ, ਭਾਵੇਂ ਮੈਨੂੰ ਨਹਿਰ ਵਿਚ ਦੁਬਾਰਾ ਧੱਕਾ ਦੇ ਦਿਓ।''

ਪਤੀ ਤੇ ਪਤਨੀ 'ਚ ਕੀ ਫਰਕ ਹੁੰਦਾ ਹੈ
ਪ੍ਰਿੰਸ,''ਪਾਪਾ, ਪਤੀ ਤੇ ਪਤਨੀ 'ਚ ਕੀ ਫਰਕ ਹੁੰਦਾ ਹੈ?'' ਪਾਪਾ,''ਬੇਟਾ, ਪਤੀ ਪਰਿਵਾਰ ਦਾ ਸਿਰ ਹੁੰਦਾ ਹੈ ਅਤੇ ਪਤਨੀ ਗਰਦਨ, ਜੋ ਸਿਰ ਨੂੰ ਆਪਣੀ ਮਰਜ਼ੀ ਅਨੁਸਾਰ ਜਿੱਧਰ ਚਾਹੇ ਘੁਮਾ ਸਕਦੀ ਹੈ।''

ਮੇਰੀ ਪਤਨੀ ਪਿਛਲੇ ਦਿਨੀਂ 'ਸੰਡੇ ਬਾਜ਼ਾਰ' 'ਚੋਂ
ਠੇਕੇਦਾਰ,''ਇਹ ਤਾਂ ਦੱਸੋ ਕਿ ਤੁਸੀਂ ਕਿਸ ਕਿਸਮ ਦਾ ਮਕਾਨ ਬਣਵਾਉਣਾ ਚਾਹੁੰਦੇ ਹੋ, ਤੁਹਾਡੇ ਦਿਮਾਗ ਵਿਚ ਕਿਸ ਤਰ੍ਹਾਂ ਦਾ ਨਕਸ਼ਾ ਹੈ?'' ਪਤੀ,''ਮੇਰੇ ਦਿਮਾਗ ਵਿਚ ਕੋਈ ਨਕਸ਼ਾ ਨਹੀਂ ਹੈ। ਗੱਲ ਬਸ ਇੰਨੀ ਹੈ ਕਿ ਮੇਰੀ ਪਤਨੀ ਪਿਛਲੇ ਦਿਨੀਂ 'ਸੰਡੇ ਬਾਜ਼ਾਰ' 'ਚੋਂ ਦਰਵਾਜ਼ੇ ਦਾ ਸਟੀਲ ਦਾ ਇਕ ਹੈਂਡਲ ਖਰੀਦ ਲਿਆਈ ਹੈ। ਬਸ ਕੋਈ ਅਜਿਹਾ ਮਕਾਨ ਬਣਾ ਦਿਓ, ਜਿਸ ਵਿਚ ਉਹ ਹੈਂਡਲ ਵਧੀਆ ਢੰਗ ਨਾਲ ਫਿਟ ਹੋ ਜਾਵੇ।''

'ਤੂੰ ਤਾਂ ਪਾਗਲ ਏਂ
ਮਨੋਵਿਗਿਆਨ ਦੇ ਪ੍ਰੋਫੈਸਰ ਚਾਵਲਾ ਕਾਲਜ 'ਚੋਂ ਬਾਹਰ ਨਿਕਲ ਰਹੇ ਸਨ ਕਿ ਇਕ ਵਿਦਿਆਰਥੀ ਨੇ ਟੋਕ ਕੇ ਕਿਹਾ,''ਸਰ, ਤੁਸੀਂ ਹੈਟ ਉਲਟਾ ਪਾਇਆ ਹੋਇਆ ਹੈ, ਪਿਛਲਾ ਹਿੱਸਾ ਅੱਗੇ ਵੱਲ ਨੂੰ ਹੈ।'' ਪ੍ਰੋਫੈਸਰ ਚਾਵਲਾ (ਗੁੱਸੇ ਨਾਲ),''ਤੂੰ ਤਾਂ ਪਾਗਲ ਏਂ। ਤੈਨੂੰ ਕੀ ਪਤਾ ਕਿ ਮੈਂ ਕਿਸ ਪਾਸੇ ਜਾਣਾ ਹੈ, ਅੱਗੇ ਜਾਂ ਪਿੱਛੇ।''  


ਪਤੀ-ਪਤਨੀ 'ਚ ਜ਼ੋਰਦਾਰ ਝਗੜਾ
ਪਤੀ-ਪਤਨੀ 'ਚ ਜ਼ੋਰਦਾਰ ਝਗੜਾ ਹੋ ਰਿਹਾ ਸੀ, ਜੋ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਪਤੀ ਉਸਦੀ ਹਰ ਗੱਲ ਕੱਟ ਦਿੰਦਾ ਸੀ। ਆਖਰ ਤੰਗ ਆ ਕੇ ਪਤਨੀ ਘਰ ਵਿਚ ਬਣੇ ਮੰਦਰ ਦੇ ਅੱਗੇ ਖੜ੍ਹੀ ਹੋ ਕੇ ਰੱਬ ਅੱਗੇ ਪ੍ਰਾਰਥਨਾ ਕਰਦਿਆਂ ਬੋਲੀ,''ਰੱਬਾ! ਜੇ ਮੇਰਾ ਪਤੀ ਗਲਤ ਹੈ ਤਾਂ ਉਹ ਮਰ ਜਾਵੇ ਅਤੇ ਜੇ ਮੈਂ ਗਲਤ ਹਾਂ ਤਾਂ ਮੈਂ ਵਿਧਵਾ ਹੋ ਜਾਵਾਂ।''

ਇਕ ਵਿਅਕਤੀ ਪਹਿਲੀ ਵਾਰ ਦਿੱਲੀ ਗਿਆ
ਯੂ. ਪੀ. ਦਾ ਰਹਿਣ ਵਾਲਾ ਇਕ ਵਿਅਕਤੀ ਪਹਿਲੀ ਵਾਰ ਦਿੱਲੀ ਗਿਆ। ਉਸਨੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਜਾਣਾ ਸੀ। ਉਸਨੇ ਸੋਚਿਆ ਕਿ ਚੌਕ ਵਿਚ ਖੜ੍ਹੇ ਸਿਪਾਹੀ ਤੋਂ ਮਦਦ ਲੈ ਲਵਾਂ ਜੋ ਉਸ ਵੇਲੇ ਕੁਝ ਲੋਕਾਂ ਤੋਂ ਪੈਸੇ ਲੈ ਕੇ ਗਿਣ ਰਿਹਾ ਸੀ। ਵਿਅਕਤੀ ਨੇ ਉਸਨੂੰ ਕਿਹਾ,''ਜਨਾਬ, ਮੈਂ ਮਹਾਤਮਾ ਗਾਂਧੀ ਜੀ ਦੀ ਸਮਾਧੀ 'ਤੇ ਜਾਣਾ ਚਾਹੁੰਦਾ ਹਾਂ।'' ਸਿਪਾਹੀ ਨੇ ਬਿਨਾਂ ਉਸ ਵੱਲ ਦੇਖਿਆਂ ਝਿੜਕ ਕੇ ਕਿਹਾ,''ਠੀਕ ਹੈ, ਇਸ ਵਾਰ ਚਲਾ ਜਾ। ਜੇ ਅੱਗੇ ਤੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ।''

ਮੈਡਮ... ਮੈਡਮ...ਔਰਤ, ਕੀ ਹੋਇਆ, ਕੀ ਗੱਲ ਹੈ
ਇਕ ਅਮੀਰ ਔਰਤ ਕਲੱਬ ਵਿਚ ਕਿਸੇ ਨਾਲ ਗੱਲਾਂ ਕਰ ਰਹੀ ਸੀ ਕਿ ਇਕ ਆਦਮੀ ਭੱਜਾ-ਭੱਜਾ ਆਇਆ ਤੇ ਬੋਲਿਆ,'' ਮੈਡਮ... ਮੈਡਮ...।'' ਔਰਤ,''ਕੀ ਹੋਇਆ, ਕੀ ਗੱਲ ਹੈ?'' ਆਦਮੀ,''ਉਹ...ਉਹ...ਖੂਹ ਵਿਚ ਡਿੱਗ ਪਏ ਹਨ।'' ਔਰਤ (ਹੱਸਦੀ ਹੋਈ),''ਤੂੰ ਤਾਂ ਮੈਨੂੰ ਐਵੇਂ ਹੀ ਡਰਾ ਦਿੱਤਾ। ਮੈਂ ਤਾਂ ਖੂਹ ਦਾ ਪਾਣੀ ਪੀਂਦੀ ਹੀ ਨਹੀਂ।''

ਮੈਂ ਰਿਹਾਅ ਕਿਥੇ ਹੋਇਆ ਹਾਂ
ਉਰਦੂ ਦੇ ਮਸ਼ਹੂਰ ਸ਼ਾਇਰ ਮਿਰਜ਼ਾ ਗਾਲਿਬ ਕਈ ਸਾਲਾਂ ਤਕ ਗੋਰਿਆਂ (ਅੰਗਰੇਜ਼ਾਂ) ਦੀ ਕੈਦ ਵਿਚ ਰਹੇ। ਰਿਹਾਅ ਹੋਣ 'ਤੇ ਉਹ ਕਾਲੇ ਖਾਂ ਤੋਂ ਕਮਰਾ ਕਿਰਾਏ 'ਤੇ ਲੈ ਕੇ ਉਸ ਵਿਚ ਰਹਿਣ ਲੱਗੇ। ਉਨ੍ਹਾਂ ਦੇ ਦੋਸਤ ਨੇ ਰਿਹਾਅ ਹੋਣ 'ਤੇ ਵਧਾਈ ਦਿੱਤੀ ਤਾਂ ਉਹ ਬੋਲੇ,''ਮੈਂ ਰਿਹਾਅ ਕਿਥੇ ਹੋਇਆ ਹਾਂ। ਪਹਿਲਾਂ ਮੈਂ ਗੋਰੇ ਦੀ ਕੈਦ ਵਿਚ ਸੀ, ਹੁਣ ਕਾਲੇ ਦੀ ਕੈਦ ਵਿਚ ਹਾਂ।''

ਇਕ ਔਰਤ ਰੇਲਗੱਡੀ ਵਿਚ
ਇਕ ਔਰਤ ਰੇਲਗੱਡੀ ਵਿਚ ਸਫਰ ਕਰ ਰਹੀ ਸੀ। ਉਸਦੇ ਨਾਲ ਇਕ ਕੁੱਤਾ ਵੀ ਸੀ। ਉਹ ਟਿਕਟ ਚੈੱਕਰ ਨੂੰ ਬੋਲੀ,''ਮੈਂ ਕੁੱਤੇ ਦੀ ਵੀ ਟਿਕਟ ਲਈ ਹੈ, ਇਸ ਲਈ ਇਹ ਵੀ ਮੇਰੇ ਨਾਲ ਸਫਰ ਕਰ ਸਕਦਾ ਹੈ।'' ਟਿਕਟ ਚੈੱਕਰ ਬੋਲਿਆ,''ਮੈਡਮ, ਤੁਸੀਂ ਠੀਕ ਕਹਿੰਦੇ ਹੋ ਪਰ ਰੇਲਵੇ ਦੇ ਨਿਯਮਾਂ ਅਨੁਸਾਰ ਤੁਹਾਡਾ ਕੁੱਤਾ ਵੀ ਦੂਜੇ ਮੁਸਾਫਰਾਂ ਵਾਂਗ ਸੀਟ 'ਤੇ ਪੈਰ ਰੱਖ ਕੇ ਨਹੀਂ ਬੈਠ ਸਕਦਾ।''

ਹੁਣ ਆਇਆ ਨਾ ਮਜ਼ਾ
ਇਕ ਔਰਤ ਨੇ ਨਵੀਂ-ਨਵੀਂ ਕਾਰ ਚਲਾਉਣੀ ਸਿੱਖੀ ਸੀ। ਉਹ ਕ੍ਰਿਸਟਲ ਚੌਕ ਤੋਂ ਲਾਰੈਂਸ ਰੋਡ ਚੌਕ ਵੱਲ ਤੇਜ਼ ਰਫਤਾਰ ਨਾਲ ਕਾਰ ਚਲਾ ਰਹੀ ਸੀ ਕਿ ਉਸਨੇ ਲਾਰੈਂਸ ਰੋਡ ਦੇ ਚੌਕ 'ਚ ਖੜ੍ਹੇ ਟਰੈਫਿਕ ਕਾਂਸਟੇਬਲ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ। ਕਾਂਸਟੇਬਲ ਦੂਰ ਜਾ ਡਿੱਗਿਆ ਤੇ ਦਰਦ ਨਾਲ ਚੀਕਣ ਲੱਗਾ। ਔਰਤ ਕਾਰ 'ਚੋਂ ਉਤਰ ਕੇ ਉਸ ਕੋਲ ਗਈ ਅਤੇ ਬੋਲੀ,''ਹੁਣ ਆਇਆ ਨਾ ਮਜ਼ਾ, ਸੜਕ ਦੇ ਵਿਚਕਾਰ ਖੜ੍ਹੇ ਹੋਣ ਦਾ?''

ਪਤੀ-ਪਤਨੀ 'ਚ ਜ਼ੋਰਦਾਰ ਝਗੜਾ
ਪਤੀ-ਪਤਨੀ 'ਚ ਜ਼ੋਰਦਾਰ ਝਗੜਾ ਹੋ ਰਿਹਾ ਸੀ, ਜੋ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਪਤੀ ਉਸਦੀ ਹਰ ਗੱਲ ਕੱਟ ਦਿੰਦਾ ਸੀ। ਆਖਰ ਤੰਗ ਆ ਕੇ ਪਤਨੀ ਘਰ ਵਿਚ ਬਣੇ ਮੰਦਰ ਦੇ ਅੱਗੇ ਖੜ੍ਹੀ ਹੋ ਕੇ ਰੱਬ ਅੱਗੇ ਪ੍ਰਾਰਥਨਾ ਕਰਦਿਆਂ ਬੋਲੀ,''ਰੱਬਾ! ਜੇ ਮੇਰਾ ਪਤੀ ਗਲਤ ਹੈ ਤਾਂ ਉਹ ਮਰ ਜਾਵੇ ਅਤੇ ਜੇ ਮੈਂ ਗਲਤ ਹਾਂ ਤਾਂ ਮੈਂ ਵਿਧਵਾ ਹੋ ਜਾਵਾਂ।''

ਅਭਿਨੇਤਰੀ ਕਾਜਲ ਨੂੰ ਸੁਪਨੇ 'ਚ ਮਿਲਿਆ...
ਇਰਾਕ ਦਾ ਸਵਰਗੀ ਤਾਨਾਸ਼ਾਹ ਸੱਦਾਮ ਹੁਸੈਨ ਫਿਲਮ ਅਭਿਨੇਤਰੀ ਕਾਜਲ ਨੂੰ ਸੁਪਨੇ 'ਚ ਮਿਲਿਆ ਅਤੇ ਹਾਲ-ਚਾਲ ਪੁੱਛਿਆ। ਕਾਜਲ ਬੋਲੀ,''ਕਭੀ ਖੁਸ਼ੀ ਕਭੀ ਗਮ। ਤੁਸੀਂ ਸੁਣਾਓ।'' ਸੱਦਾਮ ਹਉਕਾ ਲੈ ਕੇ ਬੋਲਿਆ,''ਕਭੀ ਬੁਸ਼ ਕਭੀ ਬਮ।''

ਪ੍ਰੇਮੀ ਨੇ ਪ੍ਰੇਮਿਕਾ ਨੂੰ
ਪ੍ਰੇਮੀ ਨੇ ਪ੍ਰੇਮਿਕਾ ਨੂੰ ਕਮਲ ਦਾ ਫੁੱਲ ਪੇਸ਼ ਕੀਤਾ ਤਾਂ ਉਸਨੇ ਉਸਦੀ ਗੱਲ੍ਹ 'ਤੇ ਥੱਪੜ ਜੜ ਦਿੱਤਾ। ਪ੍ਰੇਮੀ ਬੋਲਿਆ,''ਇਸਦਾ ਮਤਲਬ?'' ਪ੍ਰੇਮਿਕਾ,''ਮਤਲਬ ਸਾਫ ਹੈ, ਤੂੰ ਮੈਨੂੰ ਭਾਜਪਾ ਦਾ ਚੋਣ ਨਿਸ਼ਾਨ ਪੇਸ਼ ਕੀਤਾ ਤਾਂ ਮੈਂ ਇਸਦਾ ਜਵਾਬ ਕਾਂਗਰਸ ਦੇ ਚੋਣ ਨਿਸ਼ਾਨ ਨਾਲ ਦਿੱਤਾ।''

ਅੰਗੂਠਾ ਕਿਉਂ ਲਗਾਇਆ ਹੈ?
ਬੇਟਾ,''ਪਾਪਾ, ਤੁਸੀਂ ਮੇਰੀ ਸਾਲਾਨਾ ਰਿਪੋਰਟ 'ਤੇ ਹਸਤਾਖਰ ਦੀ ਬਜਾਇ ਅੰਗੂਠਾ ਕਿਉਂ ਲਗਾਇਆ ਹੈ?'' ਪਾਪਾ,''ਤਾਂ ਕਿ ਜਿੰਨੇ ਘੱਟ ਅੰਕ ਤੈਨੂੰ ਮਿਲੇ ਹਨ, ਤੇਰੇ ਸਕੂਲ ਵਾਲਿਆਂ ਨੂੰ ਪਤਾ ਨਾ ਲੱਗੇ ਕਿ ਤੂੰ ਇਕ ਪੜ੍ਹੇ-ਲਿਖੇ ਦੀ ਔਲਾਦ ਏਂ।''

ਚੋਣ ਨਤੀਜਿਆਂ ਦੀ ਉਡੀਕ
ਸੂਬਾ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸਨ ਅਤੇ ਚੋਣ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਚੋਣਾਂ 'ਚ ਖੜ੍ਹੇ ਇਕ ਨੇਤਾ ਜੀ ਦੇ ਘਰ 3 ਬੱਚਿਆਂ ਨੇ ਜਨਮ ਲਿਆ। ਨਰਸ ਨੇ ਜਦੋਂ ਉਨ੍ਹਾਂ ਨੂੰ ਕਿਹਾ,''ਸਰ, ਵਧਾਈ ਹੋਵੇ। ਤੁਹਾਡੇ ਘਰ 3 ਬੱਚੇ ਹੋਏ ਹਨ।'' ਤਾਂ ਨੇਤਾ ਜੀ ਆਪਣੀ ਆਦਤ ਅਨੁਸਾਰ ਬੋਲੇ,''ਮੈਨੂੰ ਸ਼ੱਕ ਹੈ, ਮੈਂ ਰੀ-ਕਾਊਂਟਿੰਗ (ਮੁੜ ਗਿਣਤੀ) ਲਈ ਦਰਖਾਸਤ ਦੇ ਰਿਹਾ ਹਾਂ।

ਤੇਰੇ ਪਾਪਾ ਕੀ ਕੰਮ ਕਰਦੇ ਹਨ?
ਅਧਿਆਪਕ,''ਮਨੂ, ਤੇਰੇ ਪਾਪਾ ਕੀ ਕੰਮ ਕਰਦੇ ਹਨ?'' ਮਨੂ,''ਸਰ, ਜੋ ਵੀ ਮੰਮੀ ਕਹਿੰਦੀ ਹੈ ਉਹ ਸਾਰੇ ਕੰਮ ਕਰਦੇ ਹਨ।''

ਮੇਰੀ ਪਤਨੀ ਇੰਨੀ ਮੋਟੀ ਹੈ ਕਿ...
2 ਦੋਸਤ ਗੱਲਾਂ ਕਰ ਰਹੇ ਸਨ। ਇਕ ਬੋਲਿਆ,''ਮੇਰੀ ਪਤਨੀ ਇੰਨੀ ਮੋਟੀ ਹੈ ਕਿ ਕੱਲ ਉਹ ਆਪਣਾ ਭਾਰ ਤੋਲਣ ਲਈ ਮਸ਼ੀਨ 'ਤੇ ਚੜ੍ਹੀ ਤਾਂ ਸਿੱਕਾ ਪਾਉਣ 'ਤੇ ਮਸ਼ੀਨ 'ਚੋਂ ਇਕ ਪਰਚੀ ਨਿਕਲੀ—ਕਿਰਪਾ ਕਰਕੇ 2 ਵਿਅਕਤੀ ਉਤਰ ਜਾਣ।'' ਦੂਜਾ,''ਇਹ ਤਾਂ ਕੁਝ ਵੀ ਨਹੀਂ, ਕੱਲ ਮੈਂ ਆਪਣੀ ਪਤਨੀ ਦੇ ਕੱਪੜੇ ਡ੍ਰਾਈਕਲੀਨ ਦੀ ਦੁਕਾਨ 'ਤੇ ਲੈ ਗਿਆ ਤਾਂ ਕੱਪੜੇ ਦੇਖ ਕੇ ਦੁਕਾਨਦਾਰ ਬੋਲਿਆ,''ਮੁਆਫ ਕਰਨਾ, ਅਸੀਂ ਇਨਸਾਨਾਂ ਦੇ ਕੱਪੜੇ ਡ੍ਰਾਈਕਲੀਨ ਕਰਦੇ ਹਾਂ, ਤੰਬੂ-ਕਨਾਤਾਂ ਨਹੀਂ।''

ਆਖਰ ਮੈਂ ਕਦੋਂ ਠੀਕ ਹੋਵਾਂਗਾ
ਸੇਠ ਜੀ (ਡਾਕਟਰ ਨੂੰ),''ਡਾ. ਸਾਹਿਬ, ਮੈਂ ਪਿਛਲੇ 10 ਸਾਲਾਂ ਤੋਂ ਤੁਹਾਡੇ ਕੋਲੋਂ ਇਲਾਜ ਕਰਵਾ ਰਿਹਾ ਹਾਂ। ਆਖਰ ਮੈਂ ਕਦੋਂ ਠੀਕ ਹੋਵਾਂਗਾ?'' ਡਾਕਟਰ,''ਬਸ ਮੇਰੇ ਬੇਟੇ ਦੇ ਡਾਕਟਰ ਬਣਦਿਆਂ ਹੀ ਤੁਸੀਂ ਠੀਕ ਹੋ ਜਾਓਗੇ। ਉਹ ਡਾਕਟਰੀ ਦੇ ਆਖਰੀ ਸਾਲ 'ਚ ਹੈ।''

ਉਹ ਖਫਾ-ਖਫਾ ਕਿਉਂ ਲੱਗ ਰਹੇ ਹਨ
ਇਕ ਵਿਅਕਤੀ (ਦੂਜੇ ਨੂੰ),''ਇਸ ਛੋਟੇ ਜਿਹੇ ਪਿੰਡ ਵਿਚ ਨੇਤਾ ਜੀ ਨੂੰ 100 ਹਾਰ ਪੁਆਏ ਗਏ ਹਨ, ਫਿਰ ਵੀ ਉਹ ਖਫਾ-ਖਫਾ ਕਿਉਂ ਲੱਗ ਰਹੇ ਹਨ?'' ਦੂਜਾ,''ਇਸ ਲਈ ਕਿ ਉਨ੍ਹਾਂ ਪਿੰਡ ਦੇ ਸਰਪੰਚ ਨੂੰ 200 ਹਾਰਾਂ ਦੇ ਪੈਸੇ ਦਿੱਤੇ ਸਨ।''

ਇੰਨੀਆਂ ਜੁੱਤੀਆਂ ਪਈਆਂ
ਇਕ ਸ਼ਾਇਰ ਜੁੱਤੀਆਂ ਦਾ ਜੋੜਾ ਖਰੀਦਣ ਲਈ ਦੁਕਾਨ 'ਤੇ ਗਿਆ। ਦੁਕਾਨਦਾਰ ਨੇ ਉਸਦੇ ਸਾਹਮਣੇ ਜੁੱਤੀਆਂ ਦਾ ਢੇਰ ਲਗਾ ਦਿੱਤਾ ਪਰ ਉਸਨੂੰ ਕੋਈ ਜੁੱਤੀ ਪਸੰਦ ਨਾ ਆਈ। ਦੁਕਾਨਦਾਰ ਖਿਝ ਕੇ ਬੋਲਿਆ,''ਇੰਨੀਆਂ ਜੁੱਤੀਆਂ ਪਈਆਂ ਹਨ, ਕੀ ਅਜੇ ਵੀ ਸੰਤੁਸ਼ਟ ਨਹੀਂ ਹੋਏ?'' ਸ਼ਾਇਰ ਉਸਦੇ ਵਾਕ ਦੀ ਡੂੰਘਾਈ ਨੂੰ ਸਮਝ ਗਿਆ ਪਰ ਉਹ ਵੀ ਬੜਾ ਹਾਜ਼ਰ-ਜੁਆਬ ਸੀ। ਉਹ ਇਕ ਜੋੜਾ ਪਹਿਨਦਾ ਹੋਇਆ ਬੋਲਿਆ,''300 ਰੁਪਏ ਲੈਣੇ ਹੋਣ ਤਾਂ ਦੱਸੋ, ਨਹੀਂ ਤਾਂ ਉਤਾਰਾਂ ਜੁੱਤੀ?''

ਉਰਦੂ ਜ਼ੁਬਾਨ ਦਾ ਮਾੜਾ ਸਮਾਂ
ਨਗਰ ਦੇ ਇਕ ਕੌਫੀ ਹਾਊਸ 'ਚ ਇਕ ਨੌਸਿਖੀਆ ਸ਼ਾਇਰ ਉਦਾਸ ਜਿਹਾ ਬੈਠਾ ਸੀ। ਇਕ ਪੱਤਰਕਾਰ ਨੇ ਪੁੱਛਿਆ,''ਕੀ ਗੱਲ ਹੈ ਜਨਾਬ, ਬੜੇ ਉਦਾਸ ਬੈਠੇ ਹੋ?'' ਸ਼ਾਇਰ ਬੋਲਿਆ,''ਉਰਦੂ ਜ਼ੁਬਾਨ ਦਾ ਮਾੜਾ ਸਮਾਂ ਆ ਗਿਆ ਹੈ। ਗਾਲਿਬ, ਮੀਰ, ਜੌਕ, ਦਾਗ, ਫੈਜ਼ ਸਾਰੇ ਨਹੀਂ ਰਹੇ ਅਤੇ ਅੱਜਕਲ ਮੇਰੀ ਸਿਹਤ ਵੀ ਖਰਾਬ ਚੱਲ ਰਹੀ ਹੈ।''

Link With In

Related Posts Plugin for WordPress, Blogger...